ਜਗਰਾਉਂ,23 ਮਈ (ਲਿਕੇਸ਼ ਸ਼ਰਮਾ) : ਧੰਨ ਧੰਨ ਸਾਹਿਬ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਢੋਲਾਂ ਵਾਲਾ ਖੂਹ ਇਲਾਕੇ ਵਿੱਚ ਨੌਜਵਾਨਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਜਿਸ ਵਿੱਚ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਇਸ ਉਪਰੰਤ ਸੰਗਤਾਂ ਦੇ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਵਰਤਾਈ ਗਈ।ਕੜਾਕੇ ਦੀ ਗਰਮੀ ਦੇ ਬਾਵਜੂਦ ਨੌਜਵਾਨਾਂ ਨੇ ਉਤਸ਼ਾਹ ਨਾਲ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾਇਆ।ਇਸ ਦੌਰਾਨ ਅਮਨਦੀਪ ਅਤੇ ਭਗਵਾਨ ਸਿੰਘ ਨੇ ਕਿਹਾ ਕਿ ਧਾਰਮਿਕ ਸਹਿਨਸ਼ੀਲਤਾ,ਸਮਾਜਿਕ ਇੱਕਸੁਰਤਾ ਅਤੇ ਸ਼ਾਂਤੀਪੂਰਵਕ ਸਹਿ ਹੋਂਦ ਨੂੰ ਬਰਕਰਾਰ ਰੱਖਣ ਲਈ ਗੁਰੂ ਸਾਹਿਬ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।ਇਸ ਮੌਕੇ ਅਮਨਦੀਪ ਸਿੰਘ,ਭਗਵਾਨ ਭੰਗੂ,ਰਾਜੇਸ਼ ਜੈਨ,ਕਮਲ,ਸੰਜੇ,ਟਿੰਕਾ,ਜਸਕਮਲ ਸਿੰਘ,ਗੁਰਸੀਸ ਸਿੰਘ ,ਜੱਸੀ,ਪਵਲੀਨ,ਬੋਬੀ,ਦੀਪਕ ਆਦਿ ਹਾਜ਼ਰ ਸਨ।