ਜਗਰਾਉਂ, 25 ਮਈ ( ਬਲਦੇਵ ਸਿੰਘ) -ਇਲਾਕੇ ਦੀਆਂ ਮਸ਼ਹੂਰ ਸਿੱਖਿਆ ਸੰਸਥਾਵਾਂ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗ਼ਾਲਿਬ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ।ਇਨਾ ਸਕੂਲਾਂ ਦਾ ਬਾਰਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। ਗ਼ਾਲਿਬ ਕਲਾਂ ਦੇ 160 ਵਿਦਿਆਰਥੀਆਂ ਵਿਚੋ 160 ਵਿਦਿਆਰਥੀ ਅਤੇ ਸ਼ੇਰਪੁਰ ਕਲਾਂ ਦੇ 77 ਵਿਦਿਆਰਥੀਆਂ ਵਿਚੋਂ 77 ਵਿਦਿਆਰਥੀ ਹੀ ਬਹੁਤ ਵਧੀਆ ਪੁਜੀਸ਼ਨਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ ਗ਼ਾਲਿਬ ਕਲਾਂ ਦੇ ਹੋਣਹਾਰ ਵਿਦਿਆਰਥੀ ,ਨਿਗਾਹੀਆ ਸਿੰਘ ਨੇ 491 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ,ਇਸੇਤਰਾ ਦੂਸਰੇ ਨੰਬਰ ਤੇ ਸੁਖਪ੍ਰੀਤ ਕੌਰ ਨੇ 462 ਅੰਕ, ਤੀਜੇ ਸਥਾਨ ਤੇ ਹਰਪ੍ਰੀਤ ਸਿੰਘ ਨੇ 456 ਅੰਕ ਪ੍ਰਾਪਤ ਕੀਤੇ ਹਨ।ਇਸੇਤਰਾ ਸ਼ੇਰਪੁਰ ਕਲਾਂ ਦੀ ਵਿਦਿਆਰਥਣ ਕੁਲਬੀਰ ਕੌਰ ਨੇ 447 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਚੋਂ ਪਹਿਲਾਂ ਸਥਾਨ, ਜੈਸਮੀਨ ਕੌਰ ਨੇ 439 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਮਨਪ੍ਰੀਤ ਕੌਰ ਨੇ 429 ਅੰਕ ਲੈ ਕੇ (ਵੋਕੇਸ਼ਨਲ ਗਰੁੱਪ)ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ,ਆਰਟਸ ਗਰੁੱਪ ਵਿਚੋਂ ਪਰਬੀਨ ਕੌਰ ਨੇ 422 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਦੋਨੋਂ ਸਕੂਲਾਂ ਦੇ ਇਹਨਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਸਾਰੇ ਅਧਿਆਪਕ ਹੀ ਵਧਾਈ ਦੇ ਪਾਤਰ ਹਨ।