Home ਪਰਸਾਸ਼ਨ ਨਗਰ ਕੌਂਸਲ ਨੇ ਮਨਾਇਆ ਵਿਸ਼ਵ ਇਨਵਾਇਰਮੈਂਟ ਡੇ

ਨਗਰ ਕੌਂਸਲ ਨੇ ਮਨਾਇਆ ਵਿਸ਼ਵ ਇਨਵਾਇਰਮੈਂਟ ਡੇ

42
0


ਜਗਰਾਓਂ, 3 ਜੂਨ ( ਬੌਬੀ ਸਹਿਜਲ, ਧਰਮਿੰਦਰ )-ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਹਰਨਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਸੀਮਾ (ਸੀ ਐਫ) ਦੀ ਦੇਖ ਰੇਖ ਵਿੱਚ ਪੀਐਮਆਈਡੀਸੀ ਦੀਆ ਹਦਾਇਤਾ ਅਨੁਸਾਰ ਵਿਸ਼ਵ ਇਨਵਾਇਰਮੈਂਟ ਡੇ ਤਹਿਤ ਸਨਮਤੀ ਸਰਕਾਰੀ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਕਾਲਜ ਵਿਖੇ ਵਾਤਾਵਰਨ ਦਿਵਸ ਬੜੀ ਹੀ ਧੁਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਵੱਛ ਭਾਤਰ ਦੇ ਸੀ ਐਫ ਮੈਡਮ ਸੀਮਾ ਮੁੱਖ ਮਹਿਮਾਨ ਵੱਜੋ ਪੁੱਜੇ। ਉਨ੍ਹਾਂ ਵਾਤਾਵਰਨ ਦਿਵਸ ਦੇ ਇਤਿਹਾਸ ਅਤੇ ਵਾਤਾਵਰਨ ਦੀ ਸਾਂਭ ਸਾਂਭ ਸੰਭਾਲ ਬਾਰੇ ਵਿਦਿਆਰਥੀਆ ਨੂੰ ਸਪੀਚ ਦੇਕੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵਿਦਿਆਰਥੀਆ ਨੂੰ ਵਾਤਾਵਰਨ ਦੀ ਸਾਂਭ ਸਾਂਭ ਸੰਭਾਲ ਲਈ ਸੁੰਹ ਚੁਕਾਈ ਗਈ। ਕੈਪਟਨ ਨਰੇਸ਼ ਵਰਮਾ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਵੱਲੋਂ ਵੀ ਵਾਤਾਵਰਨ ਦਿਵਸ ਦੇ ਇਤਿਹਾਸ ਅਤੇ ਵਾਤਾਵਰਨ ਦੀ ਸਾਂਭ ਸਾਂਭ ਸੰਭਾਲ ਲਈ ਲੈਕਚਰ ਦਿੱਤਾ ਗਿਆ। ਸਨਮਤੀ ਸਰਕਾਰੀ ਕਾਲਜ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਕਾਲਜ ਦੇ ਡਾਇਰੈਕਟਰ ਕ੍ਰਿਪਾਲ ਕੌਰ ਵੱਲੋਂ ਸਵੱਛ ਭਾਰਤ ਮਿਸ਼ਨ ਦੀ ਸਾਰੀ ਟੀਮ ਨੂੰ ਪੌਦੇ ਦੇ ਰੂਪ ਵਿੱਚ ਟੋਕਨ ਆਫ ਲਵ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸੁਪਰਡੰਟ ਗਗਨਦੀਪ ਖੁੱਲਰ, ਕਲਰਕ ਮੋਟੀਵੇਟਰ ਗਗਨਦੀਪ ਸਿੰਘ ਧੀਰ, ਗੁਰਦੀਪ ਸਿੰਘ, ਮਨੀ, ਸਰਬਜੀਤ ਕੌਰ ਹਾਜ਼ਰ ਸਨ ।

LEAVE A REPLY

Please enter your comment!
Please enter your name here