ਫਤਹਿਗੜ੍ਹ ਸਾਹਿਬ, 03 ਜੂਨ (ਲਿਕੇਸ਼ ਸ਼ਰਮਾ – ਵਿਕਾਸ ਮਠਾੜੂ) : ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਹੁਕਮਾਂ ਅਨੁਸਾਰ ਮਹੀਨਾ ਜੂਨ ਵਿੱਚ ਬਾਲ ਮਜੂਦਰੀ ਰੋਕੋ ਮਹੀਨਾ ਮਨਾਇਆ ਜਾਣਾ ਹੈ ਜਿਸ ਤਹਿਤ ਪੂਰੇ ਜਿਲ੍ਹੇ ਵਿੱਚ ਬਾਲ ਮਜਦੂਰੀ ਰੋਕਣ ਸਬੰਧੀ ਅਚਨਚੇਤ ਚੈਕਿੰਗ ਦਾ ਐਕਸਨ ਪੈਲਾਨ ਤਿਆਰ ਕੀਤਾ ਜਾਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੂਪ੍ਰਿਤਾ ਜੌਹਲ ਨੇ ਜਿਲ੍ਹਾ ਲੇਬਰ ਟਾਸਕ ਫੋਰਸ ਕਮੇਟੀ ਦੀਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਦੁਕਾਨਦਾਰ,ਵਿਅਕਤੀ ਜਾਂ ਮਾਤਾ ਪਿਤਾ ਬਾਲ ਮਜਦੂਰੀ ਕਰਵਾਉਦੇ ਪਾਏ ਜਾਂਦੇ ਹਨ ਤਾਂ ਉਹਨਾ ਦੇ ਚਲਾਨ ਕੱਟ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਦੋਰਾਨ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਦੀ ਟੀਮ ਵੱਲੋਂ ਬੱਸ ਸਟੈਂਡ, ਢਾਂਬੇ ਦੁਕਾਨਾਂ ਰੇੜੀਆ ਆਦਿ ਥਾਵਾਂ ਤੇ ਬਾਲ ਮਜਦੂਰੀ ਖਤਨ ਕਰਨ ਸਬੰਧੀ ਅਚਨਚੇਤ ਚੈਕਿੰਗ ਕੀਤੀ ਜਾਦੀ ਹੈ। ਉਨ੍ਹਾ ਦੱਸਿਆ ਕਿ ਜਿਆਦਾ ਤਰ ਬੱਚੇ ਜੋ ਬੱਚੇ ਬਾਲ ਮਜ਼ਦੂਰੀ ਕਰਦੇ ਪਾਏ ਜਾਦੇ ਹਨ ਉਹ ਦੁਸਰੇ ਰਾਜਾ ਤੋ ਆਪਣੇ ਚਾਚੇ ਤਾਏ ਜਾ ਦੂਰ ਦੇ ਰਿਸਤੇਦਾਰ ਨਾਲ ਆਏ ਹੁੰਦੇ ਹਨ।ਮੀਟਿੰਗ ਵਿੱਚ ਸਾਮਿਲ ਜਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ ਨੇ ਦੱਸ਼ਿਆ ਕਿ ਉਹ ਬੱਚੇ ਜੋ ਬੇਸਹਾਰਾ ਅਤੇ ਯਤੀਮ ਹੁੰਦੇ ਹਨ ਉਨਾ ਲਈ ਵਿਭਾਗ ਵੱਲੋ ਬਾਲ ਘਰ ਸਥਾਪਿਤ ਕੀਤੇ ਹੋਏ ਹਨ ਜਿਨਾ ਵਿੱਚ ਬੱਚਿਆ ਨੂੰ ਆਸਰਾ ਦਿੱਤਾ ਜਾਦਾ ਹੈ ਤੇ ਬਾਲ ਸੁਰੱਖਿਆ ਯੂਨਿਟ ਇਨਾ ਬੱਚਿਆ ਦੇ ਮਾਤਾ ਪਿਤਾ ਦੀ ਭਾਲ ਕਰਕੇ ਉਹਨਾ ਨੂੰ ਬਾਲ ਭਲਾਈ ਕਮੇਟੀ ਦੇ ਆਦੇਸਾ ਤਹਿਤ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਜਾਦਾ ਹੈ।ਲੇਬਰ ਇਸੰਪੈਕਟਰ ਕਮਲਜੀਤ ਸਿੰਘ ਨੇ ਮੰਡੀ ਗੋਬਿੰਦਗੜ੍ਹ ਵੱਲੋਂ ਮੀਟਿੰਗ ਦੱਸਿਆ ਇਸ ਮੌਕੇ ਤੇ ਮੌਜੂਦ ਕਮਲਜੀਤ ਸਿੰਘ ਲੇਬਰ ਇੰਸਪੈਕਟਰ ਵੱਲੋਂ ਦੱਸਿਆ ਗਿਆ ਕਿ 14 ਸਾਲ ਤੋਂ ਉਪਰ ਬੱਚਾ ਗੈਰ-ਖਤਰਨਾਕ ਜਗ੍ਹਾਂ ਤੇ ਕੰਮ ਕਰ ਸਕਦਾ ਹੈ ਪਰ ਸਕੂਲ ਵਿੱਚ ਵੀ ਜਾਂਦਾ ਹੋਵੇ ਅਤੇ ਹੋਰ ਸ਼ਰਤਾਂ ਪੂਰੀਆਂ ਹੋਣ, ਇਸ ਸਬੰਧੀ ਜਾਣਕਾਰੀ ਕਿਰਤ ਵਿਭਾਗ ਵਿਖੇ ਦਰਜ ਕਰਵਾਣੀ ਜਰੂਰੀ ਹੈ।ਇਸ ਮੋਕੇ ਜਸਵੀਰ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ),ਸੁਸੀਲ ਨਾਥ , ਜਿਲ੍ਹਾ ਸਿੱਖਿਆ ਅਫ਼ਸਰ (ਐਂਲੀਮੈਂਟਰੀ), ਅਵਤਾਰ ਸਿੰਘ , ਤਹਿਸੀਲਦਾਰ,ਹਰਨੇਕ ਸਿੰਘ , ਨਾਇਬ ਤਹਿਸੀਲਦਾਰ ਮੰਡੀ ਗੋਬਿੰਦਗੜ੍ਹ, ਗੁਪਦੀਪ ਸਿੰਘ ਨਾਇਬ ਤਹਿਸੀਲਦਾਰ ਖਮਾਣੋਂ, ਡਾ. ਸੁਰਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ,ਅਨਿਲ ਗੁਪਤਾ, ਚੇਅਰਮੈਨ ਬਾਲ ਭਲਾਈ ਕਮੇਟੀ , ਮਿਸ. ਰਮਨਦੀਪ ਕੌਰ ,ਐਸ.ਆਈ,ਗੁਰਵਿੰਦਰ ਸਿੰਘ ਨੁਮਾਇੰਦਾ ਡਿਪਟੀ ਡਾਇਰੈਕਟਰ ਫੈਕਟਰੀ ਅਤੇ ਹਰਪ੍ਰੀਤ ਕੌਰ ਸੁਰੱਖਿਆ ਅਫ਼ਸਰ , ਫਤਹਿਗੜ੍ਹ ਸਾਹਿਬ ਅਤੇ ਹੋਰ ਹਾਜ਼ਰ ਹਨ।