ਗੁਰਦਾਸਪੁਰ(ਬਿਊਰੋ)ਪਠਾਨਕੋਟ ਤੋਂ ਗੁਰਦਾਸਪੁਰ ਵਾਇਆ ਬਟਾਲਾ ਜਾ ਰਹੀ ਮਾਲ ਗੱਡੀ ਦਾ ਡੱਬਾ ਗੁਰਦਾਸਪੁਰ ਪਲੇਟਫਾਰਮ ਤੋਂ ਅੱਗੇ ਜਾ ਕੇ ਪਟੜੀ ਤੋਂ ਉਤਰ ਗਿਆ। ਡਰਾਈਵਰ ਗੱਡੀ ਨੂੰ ਰਿਵਰਸ ਕਰ ਰਿਹਾ ਸੀ, ਅਜਿਹੇ ‘ਚ ਗੱਡੀ ਦਾ ਪਿਛਲਾ ਡੱਬਾ ਪਟੜੀ ਤੋਂ ਉਤਰ ਗਿਆ। ਸੂਚਨਾ ਮਿਲਦੇ ਹੀ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਅਸਲ ਵਿੱਚ ਉਹ ਥਾਂ ਜਿੱਥੇ ਗੱਡੀ ਦਾ ਡੱਬਾ ਉਤਰਿਆ ਹੈ ਉਸ ਦੇ ਪਿੱਛੇ ਬਿਜਲੀ ਦਾ ਖੰਭਾ ਲੱਗਾ ਹੋਇਆ ਸੀ, ਜੇਕਰ ਡੱਬਾ ਉਸ ਨਾਲ ਟਕਰਾ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਵਿਭਾਗ ਦੇ ਸਟੇਸ਼ਨ ਮਾਸਟਰ ਅਸ਼ੋਕ ਕੁਮਾਰ ਜੀਆਰਪੀ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਉਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਵਿਭਾਗ ਵੱਲੋਂ ਰੇਲ ਗੱਡੀ ਅਤੇ ਡੱਬੇ ਨੂੰ ਵਾਪਸ ਲਿਆਉਣ ਲਈ ਸਾਰਾ ਸਿਸਟਮ ਭੇਜਿਆ ਗਿਆ ਹਾਲਾਂਕਿ ਇਸ ਦੌਰਾਨ ਪਠਾਨਕੋਟ ਤੋਂ ਅੰਮਿ੍ਤਸਰ ਵੱਲ ਜਾ ਰਹੀ ਟਰੇਨ ਨੂੰ ਦੀਨਾਨਗਰ ਵਿਖੇ ਹੀ ਰੋਕ ਲਿਆ ਗਿਆ।ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਘਟਨਾ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਦੋਂ ਉਹ ਗੁਰਦਾਸਪੁਰ ਪਹੁੰਚੇ ਤਾਂ ਡਰਾਈਵਰ ਨੇ ਗੱਡੀ ਨੂੰ ਸਹੀ ਥਾਂ ‘ਤੇ ਖੜ੍ਹਾ ਕਰਨ ਲਈ ਉਲਟਾ ਕਰਨਾ ਸ਼ੁਰੂ ਕਰ ਦਿੱਤਾ, ਇਸ ਦੌਰਾਨ ਬਹੁਤ ਹੀ ਲਾਪਰਵਾਹੀ ਦੇਖਣ ਨੂੰ ਮਿਲੀ।ਇਹ ਗੱਡੀਆਂ ਹੋਈਆਂ ਪ੍ਰਇਹ ਘਟਨਾ ਦੁਪਹਿਰ ਦੋ ਵਜੇ ਗੁਰਦਾਸਪੁਰ ‘ਚ ਵਾਪਰੀ। ਇਸ ਦੌਰਾਨ ਪਠਾਨਕੋਟ ਤੋਂ ਅੰਮਿ੍ਤਸਰ ਜਾ ਰਹੀ ਐਕਸਪ੍ਰਰੈੱਸ ਟਰੇਨ ਜਦੋਂ ਕਿ ਦੂਜੇ ਪਾਸੇ ਅੰਮਿ੍ਤਸਰ ਤੋਂ ਪਠਾਨਕੋਟ ਜਾ ਰਹੀ ਸੁਪਰਫਾਸਟ ਦਿੱਲੀ ਜਾਣ ਵਾਲੀ ਰੇਲਗੱਡੀ, ਇੱਕ ਪੈਸੰਜਰ ਜੋ ਕਿ ਜੰਮੂ ਕਸ਼ਮੀਰ ਤੋਂ ਦਿੱਲੀ ਜਾ ਰਹੀ, ਟਾਟਾ ਮੂਰੀ ਗੱਡੀਆਂ ਪ੍ਰਭਾਵਿਤ ਹੋਈਆਂ। ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਰੇਲ ਗੱਡੀ ਨੂੰ ਪਟੜੀ ‘ਤੇ ਲਿਆਉਣ ਲਈ ਰੁੱਝੇ ਰਹੇ।