Home ਨੌਕਰੀ ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ 7 ਮਈ ਨੂੰ ਲੱਗੇਗਾ ਰੋਜ਼ਗਾਰ ਮੇਲਾ

ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ 7 ਮਈ ਨੂੰ ਲੱਗੇਗਾ ਰੋਜ਼ਗਾਰ ਮੇਲਾ

33
0


ਫਰੀਦਕੋਟ 5 ਜੂਨ (ਅਸ਼ਵਨੀ ਕੁਮਾਰ) : ਜਿਲ੍ਹੇ ਵਿੱਚ ਬੇਰੋਜ਼ਗਾਰੀ ਨੂੰ ਠੱਲ ਪਾਉਣ ਲਈ ਡਿਪਟੀ ਕਮਿਸ਼ਨਰ ਕਮ-ਚੇਅਰਮੈਂਨ ਡੀ.ਬੀ.ਈ.ਈ.,ਫਰੀਦਕੋਟ ਦੀ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਲਵੰਡੀ ਰੋਡ, ਨੇੜੇ ਸੰਧੂ ਪੈਲੇਸ, ਬਿਰਧ ਆਸ਼ਰਮ, ਰੈੱਡ ਕਰਾਸ ਭਵਨ, ਫਰੀਦਕੋਟ ਵਿਖੇ 7 ਜੂਨ 2023 ਨੂੰ ਸਮਾਂ ਸਵੇਰੇ 9:00 ਵਜੇ ਤੋਂ ਇੱਕ ਰੋਜ਼ਗਾਰ-ਮੇਲਾ/ਪਲੈਸਮੈਂਟ-ਡਰਾਈਵ ਲਗਾਈ ਜਾ ਰਹੀ ਹੈ, ਜਿਸ ਵਿੱਚ ਵੱਖ-ਵੱਖ 19 ਤੋਂ ਵੱਧ ਕੰਪਨੀਆਂ ਭਾਗ ਲੈ ਰਹੀਆਂ ਹਨ। ਇਹ ਜਾਣਕਾਰੀ ਜਿਲ੍ਹਾ ਰੋਜਗਾਰ ਅਫਸਰ ਹਰਮੇਸ਼ ਕੁਮਾਰ ਨੇ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦੀ ਯੋਗਤਾ 5ਵੀਂ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ, ਆਈ.ਟੀ.ਆਈ, ਡਿਪਲੋਮਾ ਆਦਿ ਪਾਸ ਹੋਣੀ ਚਾਹੀਦੀ ਹੈ। ਉਮਰ ਸੀਮਾਂ 18 ਤੋਂ 40 ਸਾਲ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਲ੍ਹੇ ਦੇ ਵੱਧ ਤੋਂ ਵੱਧ ਪੜੇ-ਲਿਖੇ, ਹੁਨਰਮੰਦ, ਤਜਰਬੇਕਾਰ ਅਤੇ ਯੋਗ ਬੇਰੁਜ਼ਗਾਰ ਪ੍ਰਾਰਥੀ ਉਕਤ ਮਿਤੀ ਅਤੇ ਸਥਾਨ ਉਪਰ ਪਹੁੰਚ ਦੇ ਨੌਕਰੀਆਂ ਸਬੰਧੀ ਲਾਭ ਲੈਣ ਅਤੇ ਆਪਣਾ ਭਵਿੱਖ ਸੰਵਾਰਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰ: 9988350193 ਤੇ ਜਾਂ ਲਿੰਕ: https://tinyurl.com/JOBFAIRFDK070623 ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here