ਜਗਰਾਓਂ 6 ਜੂਨ (ਜਗਰੂਪ ਸੋਹੀ, ਵਿਕਾਸ ਮਠਾੜੂ) ਅੱਜ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵੱਖ ਵੱਖ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਜਿਸ ਵਿੱਚ ਗੁਰੂਦਵਾਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਸਥਿਤ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਛਬੀਲ ਲਗਾਈ ਗਈ ਅਤੇ ਕੱਚਾ ਮਲਕ ਸਥਿਤ ਸਮੂਹ ਦੁਕਾਨਦਾਰ ਵੀਰ ਜਤਿੰਦਰ ਸਿੰਘ ਬਿੱਟੂ, ਤਨਵੀਰ ਸਿੰਘ, ਜਗਤਾਰ ਸਿੰਘ ਤਾਰੀ,ਰਵੀ ਕੁਮਾਰ, ਬੈਨੀਪਾਲ,ਕਰਨ, ਜਸਵਿੰਦਰ ਸਿੰਘ ਬਿੰਦਰੀ, ਰਣਵੀਰ ਸਿੰਘ,ਜੱਗਾ ਸਿੰਘ,ਅਮਨ, ਅਕਾਸ਼, ਗੁਰਚਰਨ ਸਿੰਘ,ਬੇਦੀ,ਪੁਰੀ,ਜੱਸੂ, ਕੁਲਵੰਤ ਸਿੰਘ, ਸੁਰਜੀਤ ਸਿੰਘ,ਗੁਰਤੇਸਵਰ ਸਿੰਘ, ਨੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ,,