ਜਗਰਾਉਂ, 23 ਜੂਨ ( ਬੌਬੀ ਸਹਿਜਲ, ਧਰਮਿੰਦਰ)-ਦਫਤਰ ਨਗਰ ਕੌਂਸਲ ਜਗਰਾਉਂ ਦੇ ਸਮੂਹ ਸਟਾਫ ਵਲੋਂ ਪ੍ਰਧਾਨ ਜਤਿੰਦਰਪਾਲ, ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਅਤੇ ਸਮੂਹ ਕੌਂਸਲਰਾਂ ਦੇ ਸਹਿਯੋਗ ਅਤੇ ਰਹਿਨੁਮਾਈ ਹੇਠ ਠੰਡੇ ਮਿੱਠੇ ਜਲ ਦੀ ਛਬੀਲ ਦਫਤਰ ਦੇ ਬਾਹਰ ਪਾਣੀ ਵਾਲੀ ਟੈਂਕੀ ਦੇ ਨਜਦੀਕ ਲਗਾਈ ਗਈ। ਇਸ ਸੇਵਾ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਵਲੋਂ ਆਪ ਹਾਜਰ ਹੋ ਕੇ ਕਰਵਾਈ ਗਈ। ਇਸ ਮੌਕੇ ਉਹਨਾਂ ਨਾਲ ਜਰਨੈਲ ਸਿੰਘ ਕੌਂਸਲਰ, ਅਮਨ ਕਪੂਰ ਕੌਂਸਲਰ, ਰਵਿੰਦਰਪਾਲ ਸਿੰਘ, ਵਿਕਰਮ ਜੱਸੀ ਕੌਂਸਲਰ, ਹਿਮਾਂਸ਼ੂ ਮਲਿਕ ਕੌਂਸਲਰ, ਮਾਸਟਰ ਹਰਦੀਪ ਜੱਸੀ, ਸਤਿੰਦਰਪਾਲ ਸਿੰਘ ਤੱਤਲਾ ਨੇ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰਧਾਨ ਅਤੇ ਕੌਂਸਲਰਾਂ ਵਲੋਂ ਆਪਣੇ ਹੱਥੀਂ ਖੁੱਦ ਛਬੀਲ ਦੀ ਸੇਵਾ ਵੀ ਕੀਤੀ ਗਈ।ਪ੍ਰਧਾਨ ਅਤੇ ਕੌਂਸਲਰਾਂ ਵਲੋਂ ਕਿਹਾ ਗਿਆ ਨਗਰ ਕੌਂਸਲ ਦੇ ਸਟਾਫ ਵਲੋਂ ਆਪਣੀ ਡਿਊਟੀ ਦੇ ਨਾਲ-ਨਾਲ ਅਕਸਰ ਧਾਰਮਿਕ ਅਤੇ ਸੇਵਾ ਦੇ ਕਾਰਜਾਂ ਵਿੱਚ ਹਿੱਸਾ ਲਿਆ ਜਾਂਦਾ ਹੈ ਅਤੇ ਆਪਣੇ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ ਜਾਂਦੀ ਹੈ।ਇਸ ਮੌਕੇ ਤੇ ਉਕਤ ਤੋਂ ਇਲਾਵਾ ਕੁਲਜੀਤ ਸਿੰਘ ਸੁਪਰਡੰਟ(ਸ), ਗੁਰਦੀਪ ਸਿੰਘ ਸੈਨਟਰੀ ਇੰਸਪੈਕਟਰ, ਅਭੈ ਜ਼ੋਸ਼ੀ ਲੇਖਾਕਾਰ, ਮੈਡਮ ਸ਼ਿਖਾ ਬਿਲਡਿੰਗ ਇੰਸਪੈਕਟਰ, ਸਤਿੰਦਰਪਾਲ ਸਿੰਘ ਫਾਇਰ ਅਫਸਰ, ਦਵਿੰਦਰ ਸਿੰਘ, ਹਰੀਸ਼ ਕੁਮਾਰ, ਨਵਜੀਤ ਕੌਰ, ਤਾਰਕ, ਅਮਰਪਾਲ ਸਿੰਘ, ਹਰਦੀਪ ਢੋਲਣ, ਮੇਜਰ ਕੁਮਾਰ, ਰਵੀ ਗਿੱਲ, ਜਗਮੋਹਨ ਸਿੰਘ, ਗਗਨਦੀਪ ਖੁੱਲਰ, ਸੋਮਾ ਰਾਣੀ, ਜਸਪ੍ਰੀਤ ਸਿੰਘ, ਹੀਰਾ ਸਿੰਘ, ਮੁਨੀਸ਼ ਕੁਮਾਰ, ਨਰਿੰਦਰ ਕੁਮਾਰ, ਸ਼ਾਮ ਲਾਲ, ਰਾਜ ਕੁਮਾਰ, ਸਤੀਸ਼ ਕੁਮਾਰ, ਗੁਰਮੇਲ ਸਿੰਘ, ਮੰਗਲ ਸਿੰਘ, ਜਸਪ੍ਰੀਤ ਸਿੰਘ, ਲਖਵੀਰ ਸਿੰਘ, ਡਿੰਪਲ ਕੁਮਾਰ, ਮਨੀ ਵਰਮਾ, ਗਗਨਦੀਪ ਸਿੰਘ, ਦਵਿੰਦਰ ਸਿੰਘ ਗਰਚਾ, ਗੁਰਇਕਬਾਲ ਸਿੰਘ ਢਿੱਲੋਂ, ਗਗਨਦੀਪ ਸਿੰਘ, ਸਤਨਾਮ ਸਿੰਘ ਵਿੱਕੀ, ਗੁਰਜੰਟ ਸਿੰਘ, ਰਵੀ ਰੰਜਨ, ਮੁਕੇਸ਼ ਕੁਮਾਰ, ਹੁਕਮਪਾਲ ਸਿੰਘ, ਖੁਸ਼ਵਿੰਦਰ ਕੁਮਾਰ, ਦਲਵਿੰਦਰ ਸਿੰਘ, ਹਰਦੀਪ ਕੌਰ, ਜਸਵਿੰਦਰ ਕੌਰ ਜੱਸੀ, ਬਲਵਿੰਦਰ ਸਿੰਘ, ਸੀਮਾ ਸੀ.ਐਫ., ਪਰਵਾਨ ਸਿੰਘ, ਵਿਸ਼ਾਲ ਟੰਡਨ, ਭਗਤ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ ਜੋਤੀ ਅਤੇ ਦਫਤਰੀ ਸਟਾਫ ਹਾਜਰ ਸਨ।