ਜਗਰਾਉਂ, 28 ਜੂਨ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਦੇ ਵਿਦਿਆਰਥੀ ਆਪਣੇ ਫਾਈਨ ਆਰਟ ਵਿਸ਼ੇ ਵਿਚ ਹੋਰ ਨਿਖਾਰ ਲਿਆਉਣ ਲਈ ਅਤੇ ਇਸ ਵਿਸ਼ੇ ਵਿਚਲੀਆਂ ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਆਪਣੇ ਅਧਿਆਪਕ ਮਿਸ ਮਨੀਸ਼ਾ, ਮਿਸਿਜ਼ ਮਨਦੀਪ ਕੌਰ ਅਤੇ ਮਨਦੀਪ ਕੌਰ ਨਰਸਰੀ ਵਿੰਗ ਤੋਂ ਆਨ ਲਾਈਨ ਕਲਾਸਾਂ ਰਾਹੀਂ ਜਾਣਕਾਰੀ ਲਈ ਅਤੇ ਬਹੁਤ ਹੀ ਖੂਬਸੂਰਤ ਤਸਵੀਰਾਂ ਅਤੇ ਚਿਤਰ ਬਣਾਏ। ਬਹੁਤ ਸਾਰੇ ਅਜਿਹੇ ਬੱਚੇ ਵੀ ਸਨ ਜਿਨ੍ਹਾਂ ਅੰਦਰ ਏਸ ਵਿਸ਼ੇ ਪ੍ਰਤੀ ਕੋਈ ਲਗਾਓ ਨਹੀਂ ਸੀ ਪਰ ਅਧਿਆਪਕਾਂ ਦੀ ਮਿਹਨਤ ਨੇ ਓਹਨਾਂ ਨੂੰ ਇਸ ਵਿਸ਼ੇ ਨਾਲ ਜੋੜ ਕੇ ਚੰਗੇ ਨਤੀਜੇ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹੋਏ ਕਿਹਾ ਕੇ ਵਿਸ਼ਾ ਚਾਹੇ ਕੋਈ ਵੀ ਹੋਵੇ ਸਾਨੂੰ ਉਸ ਪ੍ਰਤੀ ਲਗਨ ਤੇ ਮਿਹਨਤ ਕਰਨੀ ਜ਼ਰੂਰੀ ਹੁੰਦੀ ਹੈ। ਜਿਸ ਨਾਲ ਅਸੀਂ ਆਉਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਲੈ ਸਕਾਂਗੇ ਅਤੇ ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕਰਕੇ ਉੱਚ ਮੁਕਾਮ ਹਾਸਲ ਕਰ ਸਕਦੇ ਹਾਂ। ਇਸ ਮੌਕੇ ਸਕੂਲ ਦੇ ਚੇਅਰਮੈਨ ਨੂੰ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਬੱਚਿਆਂ ਦੀ ਸ਼ਲਾਘਾ ਕੀਤੀ।