ਜਗਰਾਓਂ, 30 ਜੂਨ ( ਜਗਰੂਪ ਸੋਹੀ)-ਬਾਬਾ ਦੀਪ ਸਿੰਘ ਸੇਵਕ ਜਥਾ ਜਗਰਾਓਂ ਅਤੇ ਗੁਰਮਤਿ ਨਾਮ ਸੇਵਾ ਸੋਸਾਇਟੀ ਜਗਰਾਓਂ, ਗੁਰੂਦੁਆਰਾ ਭਜਨਗੜ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਗੁਰੂਦੁਆਰਾ ਭਜਨਗੜ ਸਾਹਿਬ ਵਿਖੇ 2 ਜੁਲਾਈ ਦਿਨ ਐਤਵਾਰ ਨੂੰ ਸ਼ਾਮੀਂ 6 ਤੋ 8.30 ਵਜੇ ਤਕ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਗੁਰਮਤਿ ਨਾਮ ਸੇਵਾ ਸੋਸਾਇਟੀ ਦਾ ਕੀਰਤਨੀ ਜਥਾ ਅਤੇ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਤਰਨਤਾਰਨ ਵਾਲ਼ੇ ਗੂਰੂ ਜਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।