Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਦੇਸ਼ ’ਚ ਸਿਆਸਤ ਦੀ ਗਿਰਾਵਟ ਕਿਸ ਹੱਦ ਤੱਕ...

ਨਾਂ ਮੈਂ ਕੋਈ ਝੂਠ ਬੋਲਿਆ..?
ਦੇਸ਼ ’ਚ ਸਿਆਸਤ ਦੀ ਗਿਰਾਵਟ ਕਿਸ ਹੱਦ ਤੱਕ ?

54
0


ਦੇਸ਼ ਦੀ ਰਾਜਨੀਤੀ ਮੌਜੂਦਾ ਸਮੇਂ ਅੰਦਰ ਇਸ ਕਦਰ ਗਿਰਾਵਟ ਆ ਚੁੱਕੀ ਗੈ ਕਿ ਕਿਸੇ ਦਾ ਕੋਈ ਦੀਨ ਇਮਾਨ ਨਜਰ ਨਹੀਂ ਆਉਂਦਾ। ਸਿਆਸੀ ਲੋਕ ਆਪਣੇ ਨਿੱਜੀ ਮੁਫ਼ਾਦਾਂ ਲਈ ਕਦੇ ਵੀ ਪਲਟੀ ਮਾਰ ਜਾਂਦੇ ਹਨ ਅਤੇ ਲੱਖਾਂ ਵੋਟਰਾਂ ਦਾ ਭਰੋਸਾ ਇਕ ਮਿੰਟ ’ਚ ਹੀ ਤੋੜ ਦਿੰਦੇ ਹਨ ਅਤੇ ਜਿਸ ਪਾਰਟੀ ਵਿਚ ਰਹਿ ਕੇ ਆਪਣੀ ਸੰਘਰਸ਼ ਸ਼ੁਰੂ ਕਰਦੇ ਹਨ ਅਤੇ ਚੋਣਾਂ ਜਿੱਤਦੇ ਹਨ ਉਸੇ ਪਾਰਟੀ ਅਤੇ ਆਪਣੇ ਵੋਟਰਾਂ ਦੀ ਪਿੱਠ ਵਿਚ ਛੁੁਰਾ ਮਾਰਨ ਲੱਗੇ ਦੇਰ ਨਹੀਂ ਲਗਾਉਂਦੇ। ਵੱਡੀ ਗੱਲ ਇਹ ਵੀ ਹੈ ਕਿ ਇਹ ਲੋਕ ਉਸੇ ਪਾਰਟੀ ਵਿੱਚ ਚਲੇ ਜਾਂਦੇ ਹਨ ਜਿਸ ਦੇ ਖਿਲਾਫ ਚੋਣਾਂ ਲੜੀਆਂ ਹੁੰਦੀਆਂ ਹਨ ਅਤੇ ਉਸੇ ਪਾਰਟੀ ਨੂੰ ਰੋਜਨਾ ਬੁਰੀ ਤਰ੍ਹਾਂ ਨਾਲ ਨਿੰਦਦੇ ਹੁੰਦੇ ਹਨ। ਹਾਲ ਹੀ ਵਿਚ ਮਹਾਰਾਸ਼ਟਰ ਵਿੱਚ ਆਏ ਸਿਆਸੀ ਬਦਲਾਅ ਤੋਂ ਇੱਕ ਵਾਰ ਫਿਰ ਇਹ ਗੱਲ ਸਾਬਤ ਹੋ ਗਈ ਹੈ। ਮਹਾਰਾਸ਼ਟਰ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਅਜੀਤ ਪਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਆਪਣੇ ਅੱਠ ਸਾਥੀਆਂ ਨਾਲ ਸ਼ਾਮਲ ਹੋ ਗਏ ਅਤੇ ਅਜੀਤ ਪਵਾਰ ਨੂੰ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਨੇ ਉਪ ਮੁੱਖ ਮੰਤਰੀ ਬਣਾ ਦਿੱਤਾ। ਉੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਬਣਾਉਣ ਅਤੇ ਸਥਾਪਤ ਕਰਨ ਲਈ ਦਿਨ ਰਾਤ ਸਾਲਾਂ ਬੱਧੀ ਮਿਹਨਤ ਕਰਨ ਵਾਲੇ ਸ਼ਰਦ ਪਵਾਰ ਇਸ ਤਰ੍ਹਾਂ ਵਾਪਰੇ ਅਚਾਨਕ ਘਟਨਾਕ੍ਰਮ ਨਾਲ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਭਾਵੇਂ ਉਹ ਆਪਣੀ ਪਾਰਟੀ ਨੂੰ ਮੁੜ ਸੁਰਜੀਤ ਕਰਨ ਅਤੇ ਸਥਾਪਿਤ ਕਰਨ ਲਈ ਨਵੇਂ ਸਿਰੇ ਤੋਂ ਕੰਮ ਕਰਨ ਲਈ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਵੱਡੇ ਇਸ ਬਦਲਾਅ ਨਾਲ ਉਨ੍ਹਾਂ ਨੂੰ ਜੋ ਸਿਆਸੀ ਨੁਕਸਾਨ ਹੋਇਆ ਹੈ, ਉਹ ਜਲਦੀ ਪੂਰਾ ਨਹੀਂ ਹੋਵੇਗਾ। ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਇਹ ਹੁਣ ਰਾਸ਼ਟਰੀ ਪੱਧਰ ਤੇ ਇਸ ਗੱਲ ਵਜੋਂ ਮਸ਼ਹੂਰ ਹੋ ਰਹੀ ਹੈ ਜੋ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੀ ਊਧਵ ਸਰਕਾਰ ਨੂੰ ਭਾਜਪਾ ਨੇ ਮਹਾਰਾਸ਼ਟਰ ਵਿੱਚ ਪਿਛਲੇ ਦਰਵਾਜ਼ੇ ਰਾਹੀਂ ਡੇਗ ਦਿੱਤਾ ਸੀ। ਹੁਣ ਉੱਥੇ ਕਾਨੂੰਨੀ ਉਲਝਣ ਨੂੰ ਦੇਖਦੇ ਹੋਏ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਆਪਣੇ ਨਾਲ ਸ਼ਾਮਲ ਕਰਕੇ ਉਸ ਪਾਰਟੀ ਵਿੱਚ ਵੱਡੀ ਢਾਹ ਲਾਉਣ ਵਿੱਚ ਕਾਮਯਾਬ ਹੋ ਗਈ। ਜਿਸ ਨੂੰ ਭਾਜਪਾ ਸ਼ੁਰੂ ਤੋਂ ਹੀ ਵੱਡੀ ਭ੍ਰਿਸ਼ਟ ਪਾਰਟੀ ਕਹਿੰਦੀ ਸੀ ਅਤੇ ਹੁਣ ਭਾਜਪਾ ’ਚ ਸ਼ਾਮਲ ਹੋਏ 8 ਵੱਡੇ ਨੇਤਾਵਾਂ ’ਚੋਂ ਕਈਆਂ ਨੇਤਾਵਾਂ ਖਿਲਾਫ ਵਿਜੀਲੈਂਸ ਅਤੇ ਈ.ਡੀ ਦੀ ਜਾਂਚ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਭ੍ਰਿਸ਼ਟ ਦੱਸਦਿਆਂ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਚੋਣਾਂ ’ਚ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਲੋਕਾਂ ਨੂੰ ਕਹਿ ਰਹੀ ਸੀ। ਹੁਣ ਉਹੀ ਲੋਕਾਂ ਨੂੰ ਆਪਣੀ ਸਰਕਾਰ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਸਾਫ਼-ਸੁਥਰਾ ਕਰਾਰ ਦਿੱਤਾ ਗਿਆ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਸਿਆਸੀ ਤੌਰ ’ਤੇ ਭਾਜਪਾ ਨੂੰ ਵਾਸ਼ਿੰਗ ਮਸ਼ੀਨ ਮੰਨਿਆ ਜਾਂਦਾ ਹੈ, ਚਾਹੇ ਕੋਈ ਨੇਤਾ ਜਾਂ ਅਧਿਕਾਰੀ ਕਿੰਨਾ ਵੀ ਵੱਡਾ ਭ੍ਰਿਸ਼ਟ ਜਾਂ ਦੋਸ਼ੀ ਕਿਉਂ ਨਾ ਹੋਵੇ, ਜੇਕਰ ਭਾਜਪਾ ਕੋਲ ਚਲਾ ਜਾਏ ਤਾਂ ਉਸਦੇ ਗੁਨਾਹ ਮਾਫ਼ ਹੋ ਜਾਂਦੇ ਹਨ ਅਤੇ ਭਾਜਪਾ ਵਿਚ ਜਾਣ ਵਾਲਾ ਇੱਕ ਬਹੁਤ ਹੀ ਸਾਫ਼-ਸੁਥਰਾ ਅਤੇ ਵੱਡਾ ਨੇਤਾ ਬਣ ਜਾਂਦਾ ਹੈ। ਰਾਜਨੀਤੀ ਵਿੱਚ ਦੋਹਰੀ ਭੂਮਿਕਾ ਨਿਭਾਉਣੀ ਆਮ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਕਈ ਹੋਰ ਮਾਮਲਿਆਂ ਵਿੱਚ ਸੰਵਿਧਾਨਕ ਸੋਧ ਕਰ ਰਹੀ ਹੈ। ਪਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਚੁੱਪ ਹੈ। ਕੀ ਇਸ ਤਰ੍ਹਾਂ ਦੇ ਸਿਆਸੀ ਫੇਰਬਦਲ ਨੂੰ ਰੋਕਣ ਲਈ ਜਾਂ ਜ਼ਮੀਨੀ ਪੱਧਰ ’ਤੇ ਸੰਵਧਿਾਨ ਵਿਚ ਸੋਧ ਜਰੂਰੀ ਨਹੀਂ ਹੈ ? ਭਾਜਪਾ ਨੂੰ ਲੱਗਦਾ ਹੈ ਕਿ ਜੇਕਰ ਇਸ ਦਿਸ਼ਾ ’ਚ ਕਦਮ ਚੁੱਕੇ ਗਏ ਤਾਂ ਭਾਜਪਾ ਲਈ ਦੇਸ਼ ਦੇ ਵੱਡੇ ਸੂਬਿਆਂ ’ਚ ਆਪਣੀ ਜ਼ਮੀਨ ਬਚਾਉਣੀ ਔਖੀ ਹੋ ਜਾਵੇਗੀ। ਇਸ ਲਈ ਹੋਰ ਗੈਰ-ਭਾਜਪਾ ਪਾਰਟੀਆਂ ਜੋ ਗਠਜੋੜ ਬਣਾ ਕੇ ਚੋਣਾਂ ਲੜਨ ਦੀ ਸੋਚ ਰਹੀਆਂ ਹਨ। ਉਨ੍ਹਾਂ ਨੂੰ ਇਹ ਗੱਲ ਆਪਣੇ ਏਜੰਡੇ ਵਿੱਚ ਸ਼ਾਮਲ ਕਰਨੀ ਚਾਹੀਦੀ ਹੈ। ਅਜਿਹੇ ਨੇਤਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਹੋਣ ਜੋ ਲੱਖਾਂ ਵੋਟਰਾਂ ਦੀਆਂ ਵੋਟਾਂ ਲੈ ਕੇ ਜਿਸ ਪਾਰਟੀ ਤੋਂ ਚੁਣੇ ਗਏ ਹਨ, ਉਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਚਲੇ ਜਾਂਦੇ ਹਨ ਤਾਂ ਉਹ ਆਪਣੀ ਪਾਰਟੀ ਦੇ ਨਾਲ-ਨਾਲ ਲੱਖਾਂ ਵੋਟਰਾਂ ਨਾਲ ਵੀ ਠੱਗੀ ਮਾਰਦੇ ਹਨ। ਇਸ ਲਈ ਉਨ੍ਹਾਂ ਦੇ ਖਿਲਾਫ ਬਿਨਾਂ ਕਿਸੇ ਦੇਰੀ ਦੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਉਸ ਦੀ ਮੈਂਬਰਸ਼ਿਪ ਬਿਨਾਂ ਕਿਸੇ ਦੇਰੀ ਦੇ ਰੱਦ ਕੀਤੀ ਜਾਵੇ ਅਤੇ ਜੇਕਰ ਉਹ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਜਾਂਦਾ ਹਾਂ ਤਾਂ ਉਸ ਨੂੰ ਪਹਿਲਾਂ ਅਸਤੀਫਾ ਦੇ ਕੇ ਮੁੜ ਉਸੇ ਪਾਰਟੀ ਦੇ ਚੋਣ ਨਿਸ਼ਾਨ ਨਾਲ ਚੋਣ ਲੜਣੀ ਚਾਹੀਦੀ ਹੈ। ਹੁਣ ਤੱਕ ਅਜਿਹਾ ਹੁੰਦਾ ਹੈ ਕਿ ਸਿਆਸੀ ਲੋਕ ਅਕਸਰ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਨਿੱਜੀ ਮੁਨਾਫ਼ੇ ਲਈ ਦੂਜੀਆਂ ਪਾਰਟੀਆਂ ਵਿੱਚ ਚਲੇ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਡਿਸਮਿਸ ਕਰਨ ਲਈ ਕਈ ਸਿੱਧੇ ਤੌਰ ਤੇ ਕੋਈ ਨਿਯਮ ਨਹੀਂ ਹਨ। ਸਗੋਂ ਕਈ ਤਰ੍ਹਾਂ ਦੀਆਂ ਚੋਰ ਮੋਰੀਆਂ ਰੱਖੀਆਂ ਹੋਈਆਂ ਹਨ। ਜੋ ਉਨ੍ਹਾਂ ਦੇ ਮਨਸੂਬੇ ਪੂਰੇ ਕਰਨ ਲਈ ਕਾਫੀ ਹਨ। ਇਸ ਲਈ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਗਿਣਤੀ ਮਿਣਤੀ ਅਤੇ ਧੜ੍ਹੇ ਨੂੰ ਛੱਡ ਕੇ ਅਜਿਹਾ ਕਾਨੂੰਨ ਬਣਾਇਾ ਜਾਵੇ ਕਿ ਜੇਕਰ ਕੋਈ ਕਿਸੇ ਪਾਰਟੀ ਦਾ ਨੇਤਾ ਵਿਸਵਾਸ਼ਘਾਤ ਕਰਕੇ ਕਿਸੇ ਹੋਰ ਪਾਰਟੀ ਵਿਚ ਜਣਾ ਚਾਹੁੰਦਾ ਹੈ ਤਾਂ ਉਸ ਲਈ ਭਾਵੇਂ ਉਹ ਇਕ ਹੋਵੇ ਭਾਵੇਂ ਇਕੱਠੇ ਪੰਜਾਹ ਹੋਣ ਸਭ ਨੂੰ ਪਹਿਲਾਂ ਅਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਲਾਜਮੀ ਬਣਾਇਾ ਜਾਵੇ। ਫਿਰ ਉਹ ਭਾਵੇਂ ਇਕ ਬੋਵੇ ਜਦਾਂ ਬਹੁਤੇ ਸਭ ਚੋਣ ਲੜਕੇ ਜਿਸ ਪਾਰਟੀ ਵਿਚ ਜਾਣਾ ਚਾਹੁਣ ਉਸਦੇ ਸਿੰਬਲ ਤੇ ਲੋਕਾਂ ਤੋਂ ਫਤਵਾ ਹਾਸਿਲ ਕਰਨ। ਜੇਕਰ ਦੇਸ਼ ਭਰ ਵਿੱਚ ਸਰਕਾਰਾਂ ਨੂੰ ਨਿਰਪੱਖ ਢੰਗ ਨਾਲ ਚਲਾਉਣਾ ਹੈ ਅਤੇ ਦੇਸ਼ ਵਾਸੀ ਚਾਹੁੰਦੇ ਹਨ ਕਿ ਕੋਈ ਵੀ ਚੁਣਿਆ ਹੋਇਆ ਆਗੂ ਆਪਣੀ ਜ਼ਮੀਰ ਨਾ ਵੇਚੇ ਤਾਂ ਫਿਰ ਦੁਬਾਰਾ ਚੋਣ ਲੜਣੇ ਅਤੇ ਉਸ ਪਾਰਟੀ ਵਿੱਚ ਚਲੇ ਜਾਣ ਜਿਸ ਵਿਚ ਉਹ ਜਾਣਾ ਚਾਹੁਣ। ਵੋਟਰਾਂ ਅਤੇ ਆਪਣਾ ਪਾਰਟੀ ਨਾਲ ਵਿਸਵਾਸ਼ਘਾਤ ਕਰਨ ਵਾਲੇ ਨੇਤਾਵਾਂ ਲਈ ਕੋਈ ਥਾਂ ਬਾਕੀ ਨਹੀਂ ਛੱਡਣੀ ਚਾਹੀਦੀ। ਇਸ ਲਈ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਕੇ ਇਸ ਸੰਬੰਧੀ ਕੋਈ ਫੈਸਲਾ ਲੈਣਾ ਚਾਹੀਦਾ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here