ਫਿਲੌਰ,(ਬਿਊਰੋ) :ਫਲਾਈਓਵਰ ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਵੱਡਾ ਕੰਟੇਨਰ ਪੁਲ ਤੋਂ ਹੇਠਾਂ ਡਿਗ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਸਵੇਰੇ 5 ਵਜੇ ਦੀ ਹੈ।ਇਕ ਟਰਾਲਾ ਲੁਧਿਆਣਾ ਤੋਂ ਅੰਮ੍ਰਿਤਸਰ ਵਾਲੇ ਪਾਸੇ ਜਾ ਰਿਹਾ ਸੀ।ਅਚਾਨਕ ਡਰਾਈਵਰ ਦੀ ਅੱਖ ਲੱਗਣ ਕਾਰਨ ਇਹ ਟਰਾਲਾ 30 ਫੁੱਟ ਹੇਠਾਂ ਡਿਗ ਗਿਆ।ਚੰਗੀ ਗੱਲ ਇਹ ਰਹੀ ਕਿ ਸਵੇਰ ਦੇ ਸਮੇਂ ਸੜਕ ‘ਤੇ ਕੋਈ ਨਹੀਂ ਸੀ, ਨਹੀਂ ਤਾਂ ਕਈ ਜ਼ਿੰਦਗੀਆਂ ਮੌਤ ਦੇ ਮੂੰਹ ‘ਚ ਜਾ ਸਕਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਰੋਡ ਤੋਂ ਜਲੰਧਰ ਵੱਲ ਬੱਸਾਂ ਆਉਂਦੀਆਂ ਹਨ।