ਜਗਰਾਓਂ, 21 ਜੁਲਾਈ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਤੀਸਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਗਤੀਵਿਧੀ ਕੀਤੀ ਗਈ । ਜਿਸ ਵਿਚ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਦੇਖ-ਰੇਖ ਹੇਠ ਅਖ਼ਬਾਰ ਪੜ੍ਹਦੇ ਹੋਏ ਉਸ ਵਿਚੋਂ ਕੁਝ ਔਖੇ ਸ਼ਬਦ ਚੁਣ ਕੇ ਆਪਣੀ ਕਾਪੀ ਤੇ ਲਿਖੇ ਅਤੇ ਉਹਨਾਂ ਦੇ ਅਰਥ ਆਪਣੇ ਅਧਿਆਪਕਾਂ ਤੋਂ ਪੁੱਛ ਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਏਨੀ ਛੋਟੀ ਉਮਰੇ ਇਹ ਬੱਚੇ ਅਖ਼ਬਾਰ ਪੜ੍ਹਨ ਦੀ ਆਦਤ ਪਾ ਰਹੇ ਹਨ ਤਾਂ ਉਹ ਆਪਣੇ ਸ਼ਬਦ ਭੰਡਾਰ ਨੂੰ ਵਿਸ਼ਾਲ ਕਰ ਰਹੇ ਹਨ ਜੋ ਇਹਨਾਂ ਨੂੰ ਆਪਣੇ ਆਉਣ ਵਾਲੇ ਦਿਨਾਂ ਵਿਚ ਸਹਾਈ ਸਿੱਧ ਹੋਣਗੇ। ਅਜਿਹੀਆਂ ਗਤੀਵਿਧੀਆਂ ਵਿਦਿਆਰਥੀ ਜੀਵਨ ਵਿਚ ਚੰਗੇਰੇ ਭਵਿੱਖ ਦੀਆਂ ਨਿਸ਼ਾਨੀਆਂ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਦੀ ਕਾਮਯਾਬੀ ਦੀ ਕਾਮਨਾ ਕੀਤੀ।