ਇਸ ਸਮੇਂ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿਚ ਹੜਾਂ ਕਾਰਨ ਭਾਰੀ ਤਬਾਹੀ ਮੱਚੀ ਹੋਈ ਹੈ। ਉਸ ਤਬਾਹੀ ਵਾਲੇ ਸੂਬੇ ਵਿਚ ਪੰਜਾਬ ਵੀ ਸ਼ਾਮਿਲ ਹੈ ਜਿਸਦੇ ਵਧੇਰੇਤਰ ਜਿਲੇ ਹੜਾਂ ਦੀ ਮਾਰ ਹੇਠ ਆਏ ਹੋਏ ਹਨ। ਅਜਿਹੇ ਸਮੇਂ ਵਿਚ ਸੂਬੇ ਦੇ ਰਾਜਨੀਤਿਕ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੜਾਂ ਤੋਂ ਪ੍ਰਭਾਵਿਤ ਲੋਕਾਂ ਲਈ ਅੱਗੇ ਵਧ ਕੇ ਕੰਮ ਕਰਨ। ਪਰ ਨੇਤਾ ਤਾਂ ਨੇਤਾ ਹੀ ਹੁੰਦਾ ਹਨ। ਉਹ ਕਿਸੇ ਵੀ ਮੁੱਦੇ ਤੇ ਰਾਜਨੀਤੀ ਨਾ ਕਰਨ ਇਹ ਕਿਵੇਂ ਹੋ ਸਕਦਾ ਹੈ ? ਪਿਛਲੇ ਕੁਝ ਸਮੇਂ ਤੋਂ ਖਾਨਦਾਨੀ ਕਾਂਗਰਸੀ ਸੁਨੀਲ ਜਾਖੜ ਭਾਜਪਾਈ ਹੋ ਗਏ ਹਨ। ਜਾਖੜ ਨੂੰ ਪੰਜਾਬ ਵਿਚ ਪਾਰਟੀ ਦਾ ਝੰਡਾ ਬੁਲੰਦ ਕਰਨ ਦੀ ਜ਼ਿੰਮੇਵਾਰੀ ਭਾਜਪਾ ਵਲੋਂ ਸੌਂਪੀ ਗਈ ਹੈ। ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਹ ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਹਰਾ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਗਵੰਤ ਮਾਨ ਇਹ ਕਹਿੰਦੇ ਹੋਏ ਕਿ ਉਹ ਹੜ੍ਹ ਪੀੜਤ ਦੀ ਮਦਦ ਲਈ ਕੇਂਦਰ ਤੋਂ ਮਦਦ ਨਹੀਂ ਲੈਣਗੇ, ਦੂਸਰੇ ਪਾਸੇ ਉਹ ਚਿੱਠੀਆ ਲਿਖਵਾ ਕੇ ਪੰਜਾਬ ਦੇ ਹੜ ਪੀੜਤਾਂ ਲਈ ਰਾਹਤ ਪੈਕੇਜ ਦੀ ਮੰਗ ਕਰ ਰਹੇ ਹਨ। ਕੇਂਦਰ ਦੀ ਸਰਕਾਰ ਇਕ ਪਬਾਰਟੀ ਜਾਂ ਸੂਬੇ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਹੁੰਦੀ ਹੈ। ਦੇਸ਼ ਭਰ ਵਿਚ ਕਿਧਰੇ ਵੀ ਕੋਈ ਸੰਕਟ ਦੀ ਘੜੀ ਆਏ ਤਾਂ ਕੇਂਦਰ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਉਹ ਉਸ ਸੂਬੇ ਦੀ ਸਹਾਇਤਾ ਲਈ ਪੈਰੇਜ ਜਾਰੀ ਕਰੇ। ਇਹ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ ਅਤੇ ਸ਼ੁਰੂ ਤੋਂ ਹੀ ਕਿਸੇ ਵੀ ਸੂਬੇ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਕਿਉਂ ਨਾ ਹੋਵੇ ਸੰਕਟ ਦੇ ਸਮੇਂ ਕੰਦਰ ਵਲੋਂ ਦਿਲ ਖੋਲ੍ਹ ਕੇ ਸਹਾਇਤਾ ਦਿਤੀ ਜਾਂਦੀ ਹੈ। ਕੇਂਦਰ ਸਰਕਾਰ ਦੇਸ਼ ਦੇ ਗਰ ਸੂਬੇ ਤੋਂ ਪੈਸਾ ਇਕੱਠਾ ਕਰਦੀ ਹੈ। ਇਹ ਸਹਾਇਤਾ ਹਾਸਿਲ ਕਰਨਾ ਹਰੇਕ ਸੂਬੇ ਦਾ ਅਧਿਕਾਰੀ ਹੈ ਅਤੇ ਕੇਂਦਰ ਸਰਕਾਰ ਦਾ ਫਰਜ਼ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪੰਜਾਬ ਸਰਕਾਰ ਕੇਂਦਰ ਤੋਂ ਸਹਾਇਤਾ ਲੈਣੀ ਚਾਹੁੰਦੀ ਹੈ ਜਾਂ ਨਹੀਂ। ਹੁਣ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੇ ਲੋਕ ਸਿਰਫ਼ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਰਾਜਨੀਤਿਕ ਪਾਰਟੀ ਗੇ ਹੀ ਲੋਕ ਹਨ ? ਇਸ ਪਾਰਟੀ ਬਾਜੀ ਤੋਂ ਬਗੈਰ ਵੀ ਹੋਰ ਪੰਜਾਬ ਵਸਦਾ ਹੈ। ਜਿਸ ਨੂੰ ਇਸ ਸਮੇਂ ਹਰ ਤਰ੍ਹਾਂ ਦੀ ਮਦਦ ਦੀ ਬਹੁਤ ਲੋੜ ਹੈ। ਇਸ ਲਈ ਸੁਨੀਲ ਜਾਖੜ ਦਾ ਇਹ ਬਿਆਨ ਸ਼ਾਇਦ ਢੁਕਵਾਂ ਨਹੀਂ ਹੈ। ਪਰ ਜਿਸ ਜਨਤਾ ਦੇ ਮੋਢਿਆਂ ’ਤੇ ਉਹ ਰਾਜ ਕਰਨਾ ਲੋਚਦੇ ਹਨ ਘੱਟੋ-ਘੱਟ ਉਸ ਜਨਤਾ ਦਾ ਤਾਂ ਉਨ੍ਹਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ। ਜੇਕਰ ਕੇਂਦਰ ਸਰਕਾਰ ਕਿਸੇ ਵੀ ਸੰਕਟ ਸਮੇਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰ ਰਹੀ ਜਾਂ ਪੰਜਾਬ ਦੇ ਕਿਸੇ ਵੀ ਤਰ੍ਹਾਂ ਦੇ ਫੰਡ ਕੇਂਦਰ ਪੰਜਾਬ ਨੂੰ ਨਹੀਂ ਦੇ ਰਿਹਾ ਤਾਂ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਹੁਣ ਪ੍ਰਧਾਨ ਹਨ ਅਤੇ ਕੇਂਦਰ ਵਿਚ ਵੀ ਭਾਜਪਾ ਦੀ ਸਰਕਾਰ ਹੈ। ਸੁਨੀਲ ਜਾਥੜ ਦੇ ਇਸ ਸਮੇਂ ਪ੍ਰਧਾਨ ਮੰਤਰੀ ਨਰਿਕੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਏਮਿਤ ਸ਼ਾਹ ਨਾਲ ਸਿੱਧੇ ਸੰਬੰਧ ਹਨ। ਉਹ ਇਨ੍ਹਾਂ ਨੂੰ ਕਹਿ ਕੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਰਾਹਤ ਪੈਕੇਜ ਅਤੇ ਜੋ ਫੰਡ ਕੇਂਦਰ ਵੋਲੰ ਰੋਕੇ ਹੋਏ ਹਨ ਉਹ ਤੁਰੰਤ ਰੀਲੀਜ ਕਰਵਾ ਕੇ ਪੰਜਾਬ ਦੇ ਪੁੱਤ ਹੋਣ ਦਾ ਆਪਣਾ ਫਰਜ ਅਦਾ ਕਰਨ। ਸੁਨੀਲ ਜਾਖੜ ਵੱਲੋਂ ਪਟਿਆਲਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਵਲੋਂ ਪੰਜਾਬ ਦਾ ਆਰਡੀਐਫ ਫੰਡ ਰੋਕੇ ਜਾਣ ਸੰਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਉਲਟਾ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਨੂੰ ਆਰਡੀਐਫ ਦਾ ਪੈਸਾ ਜਾਰੀ ਕਰ ਵੀ ਦਿੰਦੀ ਹੈ ਤਾਂ ਵੀ ਉਹ ਪੈਸਾ ਵਿਆਜ ਦਰਾਂ ’ਤੇ ਖਤਮ ਹੋ ਜਾਵੇਗਾ ਉਸਦਾ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਪਹਿਲਾਂ ਹੀ ਉਸਤੇ ਕਰਜ ਲੈ ਚੁੱਕੀ ਹੈ। ਸੁਨੀਲ ਜਾਖੜ ਅਗਰ ਭਾਜਪਾ ’ਚ ਸ਼ਾਮਲ ਹੋ ਕੇ ਉਸਦਾ ਗੁਣਗਾਣ ਕਰਨਾ ਚਾਹੁੰਦੇ ਹਨ ਜਾਂ ਉਨ੍ਹਾਂ ਦੀ ਮਜ਼ਬੂਰੀ ਬਣ ਗਿਆ ਹੈ ਤਾਂ ਉਹ ਬੇਸ਼ਕ ਕਰਦੇ ਰਹਿਣ ਪਰ ਇਨ੍ਹਾਂ ਜਰੂਰ ਯਾਗ ਰੱਖਣ ਕਿ ਪਾਰਟੀਆਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਅਤੇ ਨੇਤਾ ਵੀ ਆਉਂਦੇ ਾਜੰਦੇ ਰਹਿੰਦੇ ਹਨ। ਪਾਰਟੀਆਂ ਜੋ ਲੋਕਾਂ ਲਈ ਕੁਝ ਕਰਦੀਆਂ ਹਨ ਜਾਂ ਨੇਤਾ ਜੋ ਬਿਆਨਬਾਜੀ ਕਰਦੇ ਹਨ ਉਹ ਹਮੇਸ਼ਾ ਯਾਦ ਰੱਖੇ ਜਾਂਦੇ ਹਨ। ਇਸ ਲਈ ਸੁਨੀਲ ਜਾਖੜ ਇਸ ਸਮੇਂ ਪੰਜਾਬ ਭਾਜਪਾ ਦੇ ਮੁਖੀ ਹਨ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਉਹ ਪੰਜਾਬ ਵਾਸੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਆਵਾਜ਼ ਬੁਲੰਦ ਕਰਨ। ਪੰਜਾਬ ਦੇ ਹੜ ਪੀੜਤਾਂ ਲਈ ਢੁਕਵੇਂ ਰਾਹਤ ਪੈਕੇਜ ਦਾ ਐਲਾਣ ਕਰਵਾਉਣ ਦੇ ਨਾਲ ਨਾਲ ਜੋ ਫੰਡ ਕੇਂਦਰ ਵਲੋਂ ਰੋਕੇ ਹੋਏ ਹਨ ਉਨ੍ਹਾਂ ਨੂੰ ਰੀਲੀਜ਼ ਕਰਵਾ ਕੇ ਆਪਣਾ ਪੰਜਾਬ ਪ੍ਰਤੀ ਧਰਮ ਨਿਭਾਉਣ ਕਿਉਂਕਿ ਉਨ੍ਹਾਂ ਦੇ ਵਡੇਰਿਆਂ ਅਤੇ ਖੁਦ ਉਨ੍ਹਾਂ ਨੂੰ ਪੰਜਾਬ ਵਾਸੀਆਂ ਨੇ ਬਹੁਤ ਮਾਣ ਸਤਿਕਾਰ ਹਮੇਸ਼ਾ ਦਿਤਾ ਹੈ। ਅਜਿਹਾ ਕਰਕੇ ਉਹ ਸ਼ਾਇਦ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਉਸ ਸੁਪਨੇ ਨੂੰ ਪੂਰਾ ਕਰਨ ਲਈ ਇਕ ਕਦਮ ਅੱਗੇ ਵਧ ਸਕਣਗੇ ਜਿਸਦੀ ਉਹ ਉਮੀਦ ਕਰ ਰਹੇ ਹਨ।
ਹਰਵਿੰਦਰ ਸਿੰਘ ਸੱਗੂ।