ਜਗਰਾਓਂ, 25 ਜੁਲਾਈ ( ਰਾਜੇਸ਼ ਜੈਨ)-ਇਨਕਮ ਟੈਕਸ ਦਿਵਸ ਦੇ ਮੌਕੇ ‘ਤੇ ਸਰਕਾਰੀ ਹਾਈ ਸਕੂਲ ਬਿੰਜਲ ਵਿਖੇ ਇਨਕਮ ਟੈਕਸ ਦਫਤਰ ਜਗਰਾਉਂ ਵੱਲੋਂ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ।ਪ੍ਰਸ਼ਾਂਤ ਸਿੰਘ, ਆਈ.ਆਰ.ਐਸ., ਇਨਕਮ ਟੈਕਸ ਵਧੀਕ ਕਮਿਸ਼ਨਰ,ਰਜਿ-1, ਲੁਧਿਆਣਾ, ਵਰਿੰਦਰ ਕੁਮਾਰ, ਆਮਦਨ ਕਰ ਅਫਸਰ, ਜਗਰਾਉਂ, ਜਸ਼ਜੀਤ ਸਿੰਘ, ਆਮਦਨ ਕਰ ਅਫਸਰ, ਜਗਰਾਉਂ, ਮਨੀਸ਼ ਜੈਨ, ਇਨਕਮ ਟੈਕਸ ਇੰਸਪੈਕਟਰ ਸਚਿਨ, ਇਨਕਮ ਟੈਕਸ ਇੰਸਪੈਕਟਰ ਪਰਮਜੀਤ ਸਿੰਘ, ਟੈਕਸ ਸਹਾਇਕ ਅਤੇ ਹੋਰ ਇਨਕਮ ਟੈਕਸ ਸਟਾਫ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਪਰਮਜੀਤ ਕੌਰ ਅਤੇ ਪਿੰਡ ਬਿੰਜਲ ਦੀ ਸਰਪੰਚ ਸ੍ਰੀਮਤੀ ਜਸਵਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਦੇ 40 ਦੇ ਕਰੀਬ ਲੋਕਾਂ ਨੇ ਵੀ ਬੂਟੇ ਲਗਾਉਣ ਵਿੱਚ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਪ੍ਰਸ਼ਾਂਤ ਸਿੰਘ ਆਈ.ਆਰ.ਐਸ ਨੇ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸ੍ਰੀ ਵਰਿੰਦਰ ਕੁਮਾਰ, ਇਨਕਮ ਟੈਕਸ ਅਫਸਰ ਨੇ ਰੁੱਖਾਂ ਦੇ ਅਣਗਿਣਤ ਲਾਭਾਂ ਬਾਰੇ ਦੱਸਿਆ ਅਤੇ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਸ੍ਰੀ ਵਰਿੰਦਰ ਕੁਮਾਰ ਨੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਜਸ਼ਜੀਤ ਸਿੰਘ ਨੇ ਸਕੂਲ ਦੇ ਮੁੱਖ ਅਧਿਆਪਕ ਅਤੇ ਸਰਪੰਚ ਅਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ। ਪੰਚਾਇਤ ਮੈਂਬਰ ਬਰਜਿੰਦਰ ਨੇ ਪਿੰਡ ਦੀ ਤਰਫੋਂ ਇਨਕਮ ਟੈਕਸ ਟੀਮ ਦਾ ਸਨਮਾਨ ਕੀਤਾ ਅਤੇ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਲਗਭਗ 120 ਲੋਕਾਂ ਨੇ ਭਾਗ ਲਿਆ।