ਮਨਜੀਤਇੰਦਰਪਾਲ ਢਿੱਲੋਂ ਬਣੇ ਪ੍ਰਧਾਨ-ਲਾਇਨ ਰੰਧਾਵਾ ਜਨਰਲ ਸਕੱਤਰ
ਜਗਰਾਓਂ, 30 ਜੁਲਾਈ ( ਰੋਹਿਤ ਗੋਇਲ)-ਵਿਸ਼ਵ ਪੱਧਰੀ ਸਮਾਜ਼-ਸੇਵੀ ਸੰਸਥਾ ਲਾਇਨ’ਜ਼ ਕਲੱਬ ਜਗਰਾਉਂ ਦਾ 49ਵਾਂ ਤਾਜ਼ਪੋਸ਼ੀ ਸਮਾਗਮ ਚੇਅਰਮੈਨ ਐਮ.ਜੇ.ਐਫ ਲਾਇਨ ਸਤਪਾਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਰਚਿਆ ਗਿਆ ਅਤੇ ਪ੍ਰਬੰਧਾਂ ਦੀ ਦੇਖਰੇਖ ਤੱਤਕਾਲੀ ਪ੍ਰਧਾਨ ਇੰਜ਼ੀ.ਲਾਇਨ ਸੁਖਦੇਵ ਸਿੰਘ ਸਿੱਧੂ ਵੱਲੋਂ ਕੀਤੀ ਗਈ।ਸਮਾਗਮ’ਚ ਵਿਸ਼ੇਸ ਮਹਿਮਾਨ ਵੱਜ਼ੋਂ ਪਾਸਟ ਡਿਸਟਿਕ ਗਵਰਨਰ ਐਮ.ਜੇ.ਐਫ ਲਾਇਨ ਯੋਗੇਸ਼ ਸੋਨੀ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮਾਸਟਰ ਆਫ ਸੈਰੇਮਨੀ ਲਾਇਨ ਚਰਨਜੀਤ ਸਿੰਘ ਢਿੱਲੋਂ ਨੇ ਕਲੱਬ ਮੈਂਬਰਾਂ ਅਤੇ ਮਹਿਮਾਨਾ ਦਾ ਸਵਾਗਤ ਕੀਤਾ,ਉਪਰੰਤ ਛੋਟੀ ਬੱਚੀ ਇਸ਼ਮੀਤ ਕੌਰ ਥਿੰਦ ਨੇ ਰਸਭਿੰਨੀ ਅਵਾਜ਼’ਚ ਪ੍ਰਾਥਨਾ ਕੀਤੀ ਜਿਸ ਵਿੱਚ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਹਾਜ਼ਰੀ ਭਰੀ। ਅਗਲੇ ਪੜਾਅ’ਚ ਪ੍ਰਧਾਨ ਇੰਜ਼ੀ.ਲਾਇਨ ਸੁਖਦੇਵ ਸਿੰਘ ਸਿੱਧੂ ਨੇ ਸਵਾਗਤੀ ਭਾਸ਼ਨ ਦਿੱਤਾ।ਲਾਇਨ ਸਤਪਾਲ ਸਿੰਘ ਗਰੇਵਾਲ ਨੇ ਨਵੀਂ ਟੀਮ 2023-2024’ਚ ਲਏ ਮੈਂਬਰਾਂ ਨੂੰ ਦਿੱਤੇ ਅਹੁੱਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਮੁੱਖ ਮਹਿਮਾਨ ਗਵਰਨਰ ਐਮ.ਜੇ.ਐਫ ਲਾਇਨ ਯੋਗੇਸ਼ ਸੋਨੀ ਨੇ ਨਵੀ ਟੀਮ ਦੇ ਪ੍ਰਧਾਨ ਲਾਇਨ ਮਨਜੀਤਇੰਦਰਪਾਲ ਸਿੰਘ ਢਿੱਲੋਂ,ਜਨਰਲ ਸਕੱਤਰ ਲਾਇਨ ਕੁਲਦੀਪ ਸਿੰਘ ਰੰਧਾਵਾ,ਟੇਮਰ ਗੁਰਤੇਜ ਸਿੰਘ ਗਿੱਲ,ਟੇਲ ਟਵਿਸਟਰ ਗੁਲਵੰਤ ਸਿੰਘ ਗਿੱਲ,ਪੀ.ਆਰ.ਓ ਚਰਨਜੀਤ ਸਿੰਘ ਢਿੱਲੋਂ,ਖਜ਼ਾਨਚੀ ਬੀਰਿੰਦਰ ਸਿੰਘ ਗਿੱਲ,ਫਸਟ ਉਪ ਪ੍ਰਧਾਨ ਸੁਭਾਸ਼ ਕਪੂਰ ਨੂੰ ਕਲੱਬ ਦੇ ਨਿਯਮਾਂ ਅਨੁਸਾਰ ਸਹੁੰ ਚੁਕਾਈ ਅਤੇ ਉਨ੍ਹਾਂ ਦੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣੂ ਕਰਵਾਇਆ।ਲਾਇਨ ਯੋਗੇਸ਼ ਸੋਨੀ ਨੇ ਲਾਇਨ’ਜ਼ ਕਲੱਬ ਦੀ 107 ਵਰ੍ਹੇ ਪਹਿਲਾਂ ਹੋਈ ਸਥਾਪਨਾ ਅਤੇ ਲੋਕ ਭਲਾਈ ਦੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਬੋਲਦਿਆਂ ਆਖਿਆ ਕਿ ਦੁਨੀਆਂ ਭਰ ਦੇ 117 ਦੇਸ਼ਾਂ’ਚ ਫੈਲੀ ਇਸ ਸੰਸਥਾ ਦਾ ਸਮਾਜ਼ ਸੇਵਾ ਚ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਾਫ ਸੁੱਥਰਾ ਪਲੇਟਫਾਰਮ ਹੈ।ਸਹੁੰ ਚੁੱਕ ਸਮਾਗਮ ਦੌਰਾਨ ਹੀ ਕਲੱਬ ਵੱਲੋਂ ਲਏ ਦੋ ਨਵੇਂ ਮੈਂਬਰ ਰਾਜੇਸ਼ ਅਰੋੜਾ ਅਤੇ ਰਮਨਦੀਪ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ।ਸਮਾਗਮ’ਚ ਕਲੱਬ ਦੇ ਸਰਵਿਸ ਚੇਅਰਮੈਨ ਲਾਇਨ ਅੰਮ੍ਰਿਤ ਸਿੰਘ ਥਿੰਦ, ਲਾਇਨ ਪ੍ਰੀਤਮ ਰੀਹਲ,ਭੰਵਰਾ,ਐਚ.ਐਸ.ਸਹਿਗਲ,ਸਤਪਾਲ ਨਿਜ਼ਾਵਨ,ਹਰਬੰਸ ਸਿੰਘ ਤੂਰ,ਦਲਬੀਰ ਸਿੰਘ ਧਾਲੀਵਾਲ,ਐਸ.ਪੀ ਢਿੱਲੋਂ,ਅਵਤਾਰ ਸਿੰਘ ਐਸ,ਡੀ.ਓ ਆਦਿ ਹਾਜ਼ਰ ਸਨ।ਅੰਤ ਵਿੱਚ ਕਲੱਬ ਵੱਲੋਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਨਵੇਂ ਪ੍ਰਧਾਨ ਮਨਜੀਤਇੰਦਰਪਾਲ ਸਿੰਘ ਢਿੱਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ।