ਨਵੀਂ ਦਿੱਲੀ , ( ਬਿਊਰੋ)-ਕਸਟਮ ਵਿਭਾਗ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਕਰੀਬ 90 ਕਰੋੜ ਦੀ ਕੋਕੀਨ ਬਰਾਮਦ ਹੋਈ ਹੈ। ਜਦੋਂ ਇਸ ਨੂੰ ਆਈਜੀਆਈ ਏਅਰਪੋਰਟ ‘ਤੇ ਰੋਕਿਆ ਗਿਆ ਤਾਂ ਇਸ ਦੇ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਜਦੋਂ ਸਿਲਵਰ ਰੰਗ ਦੀ ਟਰਾਲੀ ਬੈਗ ਨੂੰ ਸ਼ੱਕ ਦੇ ਆਧਾਰ ‘ਤੇ ਖੋਲ੍ਹਿਆ ਗਿਆ ਤਾਂ ਸ਼ੁਰੂਆਤੀ ਤੌਰ ‘ਤੇ ਇਸ ਦੇ ਅੰਦਰ ਕੁਝ ਵੀ ਨਜ਼ਰ ਨਹੀਂ ਆਇਆ।ਬੈਗ ਵਿੱਚ ਅਜਿਹੀ ਗੁਪਤ ਥਾਂ ਬਣਾਈ ਗਈ ਸੀ, ਜਿੱਥੇ ਇਸ ਨੂੰ ਛੁਪਾ ਕੇ ਰੱਖਿਆ ਗਿਆ ਸੀ, ਜੋ ਪਹਿਲੀ ਨਜ਼ਰ ਵਿੱਚ ਖਾਲੀ ਜਾਪਦਾ ਸੀ। ਇਸ ਤੋਂ ਬਾਅਦ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੈਗ ਦੀ ਚੇਨ ਖੋਲ੍ਹ ਕੇ ਅੰਦਰੋਂ ਪਲਾਸਟਿਕ ਦੀ ਇੱਕ ਪਰਤ ਕੱਢੀ ਤਾਂ ਉਸ ਵਿੱਚ ਕੋਕੀਨ ਚੰਗੀ ਤਰ੍ਹਾਂ ਪੈਕ ਕੀਤੀ ਗਈ, ਜਿਸ ਵਿੱਚ 5983 ਗ੍ਰਾਮ ਚਿੱਟੇ ਰੰਗ ਦਾ ਪਦਾਰਥ ਜੋ ਕਿ ਕੋਕੀਨ ਹੈ। ਇਸ ਦੀ ਕੀਮਤ 90 ਕਰੋੜ ਦੇ ਕਰੀਬ ਦੱਸੀ ਗਈ ਹੈ, ਜੋ ਕਿ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ ਹੈ।ਮੁਲਜ਼ਮ ਨੂੰ ਐਨਡੀਪੀਐਸ ਐਕਟ 1985 ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਆਈਜੀਆਈ ਏਅਰਪੋਰਟ ਟਰਮੀਨਲ 3 ਤੋਂ ਕੀਤੀ ਗਈ ਹੈ। ਕੁਝ ਹੋਰ ਚਿੱਟਾ ਪਾਊਡਰ ਵੀ ਮਿਲਿਆ ਹੈ ਜਿਸ ਨੂੰ ਹੈਰੋਇਨ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
