ਜਗਰਾਉਂ , 29 ਨਵੰਬਰ ( ਰੋਹਿਤ ਗੋਇਲ, ਮਿਅੰਕ ਜੈਨ ) -ਸਮਾਜ ਵਿੱਚ ਫੈਲੀਆਂ ਕੁਰੀਤੀਆਂ ਸਬੰਧੀ ਲੋਕ ਚੇਤਨਾ ਦੇ ਸੰਕਲਪ ਅਧੀਨ ਨਾਟ ਕਲਾ ਕੇਂਦਰ ਜਗਰਾਉਂ ਵਲੋਂ ਡਾ.ਭੀਮ ਰਾਓ ਅੰਬੇਦਕਰ ਯਾਦਗਾਰੀ ਭਵਨ ਵਿਖੇ ਚਾਰ ਰੋਜਾ ਨਾਟਕ ਮੇਲਾ ਕਰਵਾਇਆ ਗਿਆ।ਇਸ ਮੇਲੇ ਵਿੱਚ ਮੌਜੂਦਾ ਹਾਲਾਤਾਂ’ਤੇ ਝਾਤ ਪਾਉਂਦੀਆਂ ਘਟਨਾਵਾਂ ਨੂੰ ਨਾਟ ਸ਼ੈਲੀ ਵਿੱਚ ਪੇਸ਼ ਕੀਤਾ ਗਿਆ।ਨਾਟ ਕਲਾ ਕੇਂਦਰ ਜਗਰਾਉਂ ਵੱਲੋਂ ਇਸ ਨਾਟਕ ਮੇਲੇ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ।ਜਿਸ ਦੌਰਾਨ ਕ੍ਰਮਵਾਰ ਪਹਿਲੇ ਦਿਨ ਸਿਰਜਣਾਂ ਆਰਟ ਗਰੁੱਪ ਰਾਏਕੋਟ ਵੱਲੋਂ ਨਾਟਕ “ਸੰਵਿਧਾਨ ਖਤਰੇ ਵਿਚ ਹੈ” ਖੇਡਿਆ ਗਿਆ। ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਸੋਮਪਾਲ ਹੀਰਾ ਨੇ ਨਾਟਕ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਪ੍ਰਸਿੱਧ ਕਵੀ ਗੁਰਚਰਨ ਸਿੰਘ ਦੀ ਯਾਦ ਵਿਚ ਉਨ੍ਹਾਂ ਦੀ ਪੁੱਤਰੀ ਏਕਤਾ ਸਿੰਘ ਵੱਲੋਂ ਪ੍ਰਸਿੱਧ ਸ਼ਾਇਰ ਅਮਰ ਸੂਫੀ ਨੂੰ ਪੁਰਸਕਾਰ ਭੇਟ ਕੀਤਾ ਗਿਆ । ਇਸਦੇ ਨਾਲ ਹੀ ਆਈ.ਟੀ.ਆਈ ਦੀਆ ਵਿਦਿਆਰਥਣਾਂ ਵੱਲੋਂ “ਨਾਟਕ ਮੁਕਤੀ” ਖੇਡਿਆ ਗਿਆ । ਕਵੀ ਹਰਮੀਤ ਵਿਦਿਆਰਥੀਆਂ ਦੇ ਰੂਬਰੂ ਹੋਏ। ਜਿੰਨ੍ਹਾਂ ਨਾਲ ਡਾ.ਕੁਲਬੀਰ ਮਲਿਕ ਨੇ ਸੰਵਾਦ ਰਚਿਆ । ਨਾਟ ਕਲਾ ਕੇਂਦਰ ਜਗਰਾਉਂ ਵੱਲੋਂ ਅਮਰਜੀਤ ਮੋਹੀ ਦੀ ਨਿਰਦੇਸ਼ਨਾ ਹੇਠ ਨਾਟਕ “ਤਪੱਸਿਆ” ਦੀ ਪੇਸ਼ਕਾਰੀ ਨੇ ਭਰਪੂਰ ਪ੍ਰਭਾਵ ਛੱਡਿਆ। ਇਸ ਮੌਕੇ ਨਾਟ ਕਲਾ ਕੇਂਦਰ ਜਗਰਾਉਂ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਨੇ ਨਾਟਕ ਮੇਲੇ ਦੇ ਸਮਾਜਿਕ ਸਾਰੋਕਾਰਾਂ ਬਾਰੇ ਰਿਪੋਰਟ ਪੜ੍ਹੀ ।ਇਸ ਮੌਕੇ ਉੱਘੇ ਲੇਖਕ ਅਸ਼ੋਕ ਚਟਾਨੀ ਤੇ ਬਲਕਰਨ ਢਿੱਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਨਾਟ ਕਲਾ ਕੇਂਦਰ ਜਗਰਾਉਂ ਦੇ ਚੇਅਰਮੈਨ ਰਵੀ ਸਿੰਘ ਪੱਬੀਆਂ ਨੇ ਨਾਟ ਕਲਾ ਕੇਂਦਰ ਨੂੰ ਆਪਣੇਂ ਖੇਤਰ ਵਿੱਚ ਡਟੇ ਰਹਿਣ ਦਾ ਸ ਸੁਨੇਹਾਂ ਦਿੱਤਾ । ਦੌਰਾਨ ਹਾਕਮ ਸਿੰਘ ਨੂਰ ਤੇ ਉਸ ਦੇ ਸਾਥੀਆਂ ਨੇ ਕਵੀਸਰੀ ਪੇਸ਼ ਕਰਕੇ ਵਾਹ-ਵਾਹ ਖੱਟੀ। ਇਸ ਮੌਕੇ ਉੱਘੇ ਲੇਖਕ ਸਰਬਜੀਤ ਸਿੰਘ ਭੱਟੀ ਨੇ ਨਟ ਕਲਾ ਕੇਂਦਰ ਜਗਰਾਉਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਹੀ ਅਮਰਜੀਤ ਦੇ ਯਤਨਾਂ ਸਦਕਾ ਜਗਰਾਉਂ ਹਲਕੇ ਦੇ ਨੌਜਵਾਨ ਵਰਗ ਵਿੱਚ ਨਾਟ ਤੇ ਹੋਰਨਾਂ ਕੋਮਲ ਕਲਾਵਾਂ ਦਾ ਜਾਗ ਲੱਗ ਰਿਹਾ ਹੈ।ਅਖੀਰ ਵਿਚ ਨਾਟ ਕਲਾ ਕੇਂਦਰ ਜਗਰਾਉਂ ਦੇ ਡਾਇਰੈਕਟਰ ਮੋਹੀ ਅਮਰਜੀਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਅਮਰਜੋਤ ਚੀਮਨਾਂ ਵੀ ਹਾਜ਼ਰ ਸਨ।
