Home ਨੌਕਰੀ ਸੋਸ਼ਲ ਸਕਿਉਰਟੀ ਅਸਿਸਟੈਂਟ ਅਤੇ ਸਟੈਨੋਗ੍ਰਾਫਰ ਦੀਆਂ ਅਸਾਮੀਆਂ ਲਈ ਪ੍ਰਾਰਥੀ ਕਰ ਸਕਦੇ ਹਨ...

ਸੋਸ਼ਲ ਸਕਿਉਰਟੀ ਅਸਿਸਟੈਂਟ ਅਤੇ ਸਟੈਨੋਗ੍ਰਾਫਰ ਦੀਆਂ ਅਸਾਮੀਆਂ ਲਈ ਪ੍ਰਾਰਥੀ ਕਰ ਸਕਦੇ ਹਨ ਆਨਲਾਈਨ ਅਪਲਾਈ- ਜ਼ਿਲ੍ਹਾ ਰੋਜਗਾਰ ਅਫਸਰ

47
0


ਫਤਹਿਗੜ੍ਹ ਸਾਹਿਬ, 22 ਅਪ੍ਰੈਲ ( ਬੌਬੀ ਸਹਿਜਲ)- ਇੰਪਲਾਈਜ ਪ੍ਰੋਵੀਡੈਂਟ ਫੰਡ ਓਰਗੇਨਾਈਜੇਸ਼ਨ ਵੱਲੋਂ ਸੋਸ਼ਲ ਸਕਿਉਰਟੀ ਅਸਿਸਟੈਂਟ ਦੀਆਂ 2674 ਅਤੇ ਸਟੈਨੋਗ੍ਰਾਫਰ ਦੀਆਂ 185 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜਗਾਰ ਤੇ ਟ੍ਰੇਨਿੰਗ ਅਫਸਰ ਸ੍ਰੀਮਤੀ ਰੁਪਿੰਦਰ ਕੋਰ ਨੇ ਦੱਸਿਆ ਕਿ ਸੋਸ਼ਲ ਸਕਿਉਰਟੀ ਅਸਿਸਟੈਂਟ ਲਈ ਵਿੱਦਿਅਕ ਯੋਗਤਾ ਬੈਚਲਰ ਡਿਗਰੀ ਅਤੇ ਸਟੈਨੋਗ੍ਰਾਫਰ ਲਈ 12ਵੀਂ ਹੋਣੀ ਲਾਜ਼ਮੀ ਹੈ। ਇਨ੍ਹਾ ਲਈ ਫੀਸ ਜਨਰਲ/ਓਬੀਸੀ/ ਲਈ 700/- ਰੁਪਏ ਹੈ ਅਤੇ ਐਸ.ਸੀ./ਐਸ.ਟੀ/ ਪੀ.ਡਬਲਿਊਡੀ/ਔਰਤਾ ਅਤੇ ਸਾਬਕਾ ਫੌਜੀਆਂ ਲਈ ਕੋਈ ਫੀਸ ਨਹੀਂ ਹੈ ਅਤੇ ਉਮਰ ਹੱਦ 18 ਤੋਂ 27 ਸਾਲ ਹੋਣੀ ਚਾਹੀਦੀ ਹੈ।ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 26ਅਪ੍ਰੈਲ 2023 ਹੈ।ਇਨ੍ਹਾਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ www.epfindia.gov.in ਤੇ ਵਿਜ਼ਟ ਕਰ ਸਕਦੇ ਹਨ। ਪ੍ਰਾਰਥੀ ਹਰ ਨੌਕਰੀ ਦੀ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰਨ ਲਈ ਜ਼ਿਲ੍ਹਾ ਰੋਜਗਾਰ ਦਫਤਰ ਨਾਲ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here