ਚੰਡੀਗੜ੍ਹ, 28 ਮਾਰਚ,( ਰਾਜੇਸ਼ ਜੈਨ, ਭਗਵਾਨ ਭੰਗੂ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਹੁਣ ਗ਼ਰੀਬ ਲੋਕਾਂ ਲਈ ਰਾਸ਼ਨ ਦੀ ਵੰਡ ਘਰ ਘਰ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਹੁਣ ਸਾਫ਼ ਸੁਥਰਾ ਰਾਸ਼ਨ ਲੋਕ ਨੇੜਲੇ ਰਾਸ਼ਨ ਡਿਪੂ ਤੋਂ ਵੀ ਲੈ ਸਕਣਗੇ ਅਤੇ ਲੋੜ ਮੁਤਾਬਕ ਘਰ ਘਰ ਡਲਿਵਰੀ ਵੀ ਹੋਵੇਗੀ।
