Home Political ਵਿਧਾਨ ਸਭਾ ਹਲਕਾ ਦੱਖਣੀ ਅਧੀਨ ਵਾਰਡ ਨੰ: 50 ਦੀਆਂ ਸੜਕਾਂ ਦੀ ਉਸਾਰੀ...

ਵਿਧਾਨ ਸਭਾ ਹਲਕਾ ਦੱਖਣੀ ਅਧੀਨ ਵਾਰਡ ਨੰ: 50 ਦੀਆਂ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ

38
0

ਲੁਧਿਆਣਾ, 16 ਜਨਵਰੀ ( ਅਸ਼ਵਨੀ, ਮੋਹਿਤ ਜੈਨ ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਬੀਤੇ ਦਿਨ ਵਾਰਡ ਨੰਬਰ 50 ਦੇ ਢੋਲੇਵਾਲ ਅਧੀਨ ਪੈਂਦੇ ਪ੍ਰਭਾਤ ਨਗਰ ਗਲੀ ਨੰਬਰ 6 ਅਤੇ ਢੋਲੇਵਾਲ ਇਲਾਕੇ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ।

ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਇਨ੍ਹਾਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਨਿਕਲਣ ‘ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਉਨ੍ਹਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਉਕਤ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਔਰਤਾਂ ਦਾ ਇੱਕ ਹਜ਼ਾਰ ਕਿੱਥੇ ਹੈ ?  ਦੇ ਸਵਾਲ ‘ਤੇ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਨਿਗਮ ਚੋਣਾਂ ਤੋਂ ਪਹਿਲਾਂ ਅਸੀਂ ਆਪਣੀ ਦੂਜੀ ਗਾਰੰਟੀ ਵੀ ਪੂਰੀ ਕਰ ਰਹੇ ਹਾਂ| ਇਸ ਦੇ ਲਈ ਇੱਕ ਬਲੂਪਰਿੰਟ ਤਿਆਰ ਕਰਕੇ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਾਰਡ ਨੰ. 50 ਦੇ ਸੇਵਕ ਚੇਤਨ ਥਾਪਰ ਨੇ ਮੈਡਮ ਛੀਨਾ ਦੇ ਕੰਮ ਦੀ ਤਰੀਫ ਕਰਦਿਆਂ ਕਿਹਾ ਕਿ ਮੈਡਮ ਨੇ ਨਿਗਮ ਚੋਣਾਂ ਵਿੱਚ ਭਾਵੀ ਉਮੀਦਵਾਰਾਂ ਲਈ ਕੰਮ ਆਸਾਨ ਕਰ ਦਿੱਤਾ ਹੈ।  ਜੇਕਰ ਪੁਰਾਣੇ ਵਿਧਾਇਕਾਂ ਨੇ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਨੂੰ ਉਮੀਦਵਾਰ ਲੱਭਣ ਲਈ ਘਰ-ਘਰ ਨਾ ਜਾਣਾ ਪੈਂਦਾ। ਇਸ ਮੌਕੇ ਪੀ.ਏ ਹਰਪ੍ਰੀਤ ਸਿੰਘ, ਚੇਤਨ ਥਾਪਰ, ਅਜੇ ਮਿੱਤਲ, ਤਰਕੀ ਲਾਲ, ਸੰਜੀਵ ਕੁਮਾਰ, ਹਰਵਿੰਦਰ ਸਿੰਘ, ਨਿਰਮਲ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਅਸ਼ਵਨੀ ਸ਼ਰਮਾ, ਅਮਨਪ੍ਰੀਤ ਸਿੰਘ, ਦਲਜੀਤ ਸਿੰਘ, ਸੁਖਵਿੰਦਰ ਸਿੰਘ, ਸੰਨੀ, ਵਨੀਤ ਸ਼ਰਮਾ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ , ਹਰਪਾਲ ਮਨਦੀਪ, ਸੁਭਾਸ਼ ਕੁਮਾਰ, ਵਿਜੇ ਕੁਮਾਰ, ਗੋਵਿੰਦ ਕੁਮਾਰ, ਗੁਰਪ੍ਰੀਤ ਸਿੰਘ, ਗੌਰਵ ਗੁਪਤਾ, ਰਾਜੂ ਰਾਜਪੂਤ, ਰਾਜੀਵ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here