ਰਾਏਕੋਟ 5 ਜੁਲਾਈ (ਸਤਵਿੰਦਰ ਸਿੰਘ ਗਿੱਲ)- ਪੰਜਾਬ ਕਿਸਾਨ ਯੂਨੀਅਨ ਦੀ ਸੂਬਾਈ ਮੀਟਿੰਗ ਰੁਲਦੂ ਸਿੰਘ ਮਾਨਸਾ ਦੀ ਪਰਧਾਨਗੀ ਹੇਠ ਹੋਈ
ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 25 ਅਗਸਤ ਨੂੰ ਜੱਥੇਬੰਦੀ ਦਾ ਸੂਬਾ ਇਜਲਾਸ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਵੱਖ ਵੱਖ ਜਿਲਿਆਂ ਵਿੱਚ ਹੁਣੇ ਤੋਂ ਆਰੰਭੀਆਂ ਗਈਆਂ ਤੇ ਆਗੂਆਂ ਦੀਆਂ ਡਿਊਟੀਆਂ ਤਹਿ ਕੀਤੀਆਂ ਗਈਆਂ
ਆਗੂਆਂ ਕਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਮੱਕੀ,ਮੂੰਗੀ ਸਮੇਤ ਹਰ ਫਸਲ ਤੇ ਐਮ ਐਸ ਪੀ ਦੀ ਮੰਗ ਨੂੰ ਲੈ ਕੇ ਜਿਨਾਂ ਇਲਾਕਿਆਂ ਵਿੱਚ ਮੂੰਗੀ ਤੇ ਮੱਕੀ ਦੀ ਆਮਦ ਹੈ ਅੰਮ੍ਰਿਤਸਰ, ਜਲੰਧਰ,ਜਗਰਾਓਂ, ਨਵਾਂਸਹਿਰ,ਕਪੂਰਥਲਾ ਵਿਖੇ ਮਾਰਕੀਟ ਕਮੇਟੀਆਂ ਦੇ ਦਫਤਰਾਂ ਅੱਗੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ ਜਿਸ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਮੂਲੀਅਤ ਕਰਨਗੇ।ਮੌੜ ਮੰਡੀ ਵਿਖੇ ਆਮ ਲੋਕਾਂ ਨਾਲ ਲੈਣ ਦੇਣ ਦਾ ਵਿਹਾਰ ਖਰਾਬ ਕਰਨ ਵਾਲੇ ਦੋਸੀ ਦੇ ਖਿਲਾਫ 25 ਜੁਲਾਈ ਨੂੰ ਖੁੱਲੀ ਕਾਨਫਰੰਸ ਕੀਤੀ ਜਾਵੇਗੀ
ਕਿਸਾਨਾਂ ਦੀਆਂ ਜਮੀਨਾਂ ਤੇ ਧੱਕੇ ਨਾਲ ਕਾਬਜ ਹੋਣ ਵਾਲੇ ਭੌ ਮਾਫੀਆ ਖਿਲਾਫ ਡਟਵੀਂ ਲੜਾਈ ਦਿੱਤੀ ਜਾਵੇਗੀ
ਮੀਟਿੰਗ ਦੌਰਾਨ ਜਰਨਲ ਸਕੱਤਰ ਗੁਰਨਾਮ ਭੀਖੀ,ਸੀਨੀਅਰ ਮੀਤ ਪਰਧਾਨ ਗੋਰਾ ਸਿੰਘ ਭੈਣੀਬਾਘਾ,ਸੂਬਾ ਕਮੇਟੀ ਆਗੂ ਜਸਵਿੰਦਰ ਸਿੰਘ ਲਾਡੀ,ਮਲਕੀਤ ਸਿੰਘ ਭੈਣੀਬੜਿੰਗਾ, ਰਾਮਫਲ ਚੱਕ ਅਲੀਸੇਰ,ਗੁਰਜੰਟ ਸਿੰਘ ਮਾਨਸਾ,ਕਰਨੈਲ ਸਿੰਘ ਮਾਨਸਾ,ਸਮਸ਼ੇਰ ਸਿੰਘ ਹਾਸੀਕਲਾਂ,ਬੂਟਾ ਸਿੰਘ ਚਕਰ,ਬਲਰਾਜ ਸਿੰਘ ਗੁਰੂਸਰ,ਜਰਨੈਲ ਸਿੰਘ ਰੋੜਾਂਵਾਲੀ,ਨਰਿੰਦਰ ਕੌਰ ਬੁਰਜ ਹਮੀਰਾ, ਜੁਗਰਾਜ ਸਿੰਘ ਮਲੋਟ,ਇੰਦਰਜੀਤ ਸਿੰਘ ਅਸਪਾਲਕਲਾਂ,ਗੁਰਪਰੀਤ ਸਿੰਘ ਬਠਿੰਡਾ, ਅਮਰੀਕ ਸਿੰਘ ਰਾਈਆ,ਸੁਖਦੇਵ ਸਿੰਘ ਲੇਹਲ,ਗੁਰਜੀਤ ਸਿੰਘ ਚੰਨੋ ਸਮੇਤ ਵੱਖ ਵੱਖ ਜਿਲਿਆਂ ਤੋਂ ਆਗੂ ਹਾਜਿਰ ਸਨ।