ਜਗਰਾਉਂ , 29 ਨਵੰਬਰ ( ਸਤੀਸ਼ ਕੋਹਲੀ, ਮੋਹਿਤ ਜੈਨ )- ਸਥਾਨਕ ਫੂਡ ਐਂਡ ਅਲਾਇਡ ਵਰਕਰ ਯੂਨੀਅਨ ਵੱਲੋਂ ਵਾਰਡ ਨੰਬਰ ਦਸ ਤੋਂ ਕਾਂਗਰਸੀ ਕੌਂਸਲਰ ਰਮੇਸ਼ ਸਿੰਘ ਮੇਸ਼ੀ ਸਹੋਤਾ ਖਿਲਾਫ ਪੱਲੇਦਾਰ ਮਜਦੂਰਾਂ ਵਲੋਂ ਧੋਖਾਧੜੀ ਦੇ ਕਰਵਾਏ ਗਏ ਮੁਕਦਮੇ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੱਜ ਪੀੜਤ ਧਿਰ ਦੇ ਪੱਲੇਦਾਰ ਮਜਦੂਰਾਂ ਨੇ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੌਂਸਲਰ ਅਮਰਨਾਥ ਕਲਿਆਣ ਦੀ ਅਗਵਾਈ ‘ਚ ਇਕੱਠੇ ਹੋ ਕੇ ਪ੍ਰਧਾਨ ਤੇ ਕੌਂਸਲਰ ਮੇਸ਼ੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਤੁਰੰਤ ਗ੍ਰਿਫਤਾਰ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ। ਇਸ ਸਮੇਂ ਸਾਬਕਾ ਕੌਂਸਲਰ ਕਲਿਆਣ, ਮਜਦੂਰ ਆਗੂ ਰਾਮ ਨਾਥ, ਭੂਰਾ ਸਿੰਘ, ਕਰਨੈਲ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਗੁਰਤੇਜ ਸਿੰਘ, ਜੀਤ ਸਿੰਘ, ਰਘਵੀਰ ਸਿੰਘ, ਇੰਦਰਜੀਤ ਸਿੰਘ, ਬਿੰਦਰ ਸਿੰਘ, ਰਾਮ ਦਾਸ ਅਤੇ ਸੁਰਜੀਤ ਸਿੰਘ ਕਾਂਉਕੇ ਨੇ ਕਿਹਾ ਕਿ ਪ੍ਰਧਾਨ ਮੇਸ਼ੀ ਵੱਲੋਂ ਮਜਦੂਰਾਂ ਨਾਲ ਕੀਤੀ ਗਈ ਧੋਖਾਧੜੀ ਖਿਲਾਫ ਇਨਸਾਫ ਲੈਣ ਲਈ ਕੁਝ ਸਾਲ ਪਹਿਲਾ ਪੁਲਿਸ ਨੂੰ ਦਰਖਾਸਤ ਦਿੱਤੀ ਸੀ। ਪਰ ਉਸ ਸਮੇਂ ਸੂਬੇ ਵਿੱਚ ਕਾਂਗਰਸ ਸਰਕਾਰ ਦੇ ਕੁਝ ਆਗੂਆਂ ਦਾ ਪ੍ਰਧਾਨ ਮੇਸ਼ੀ ਦੇ ਸਿਰ ਤੇ ਹੱਥ ਹੋਣ ਕਾਰਣ ਉਹ ਪੁਲਿਸ ਕਾਰਵਾਈ ਤੋਂ ਬਚਦਾ ਆ ਰਿਹਾ ਸੀ। ਪਰ ਹੁਣ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੇਸ਼ੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੀੜਤ ਮਜਦੂਰਾਂ ਨੂੰ ਇਨਸਾਫ ਮਿਲਣ ਦੀ ਆਸ ਬੱਝੀ ਹੈ। ਇਸ ਸਮੇਂ ਮਜਦੂਰ ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਵੀ ਪ੍ਰਧਾਨ ਮੇਸ਼ੀ ਵੱਲੋਂ ਉਨਾਂ ਦੀ ਕੋਈ ਸਾਰ ਨਾ ਲੈਣ ਦੀ ਥਾਂ ਵੱਡੀ ਪੱਧਰ ਤੇ ਮਜਦੂਰਾਂ ਨੂੰ ਰੋਜਗਾਰ ਤੋਂ ਹਟਾ ਦਿੱਤਾ ਗਿਆ ਸੀ, ਜਦ ਕਿ ਉਨਾਂ ਨੇ ਮਜਦੂਰਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਮੇਸ਼ੀ ਸਹੋਤਾ ਨੂੰ ਯੂਨੀਅਨ ਦਾ ਪ੍ਰਧਾਨ ਬਣਵਾਇਆ ਸੀ। ਇਸ ਦੋਰਾਨ ਉਨਾਂ ਪੱਲੇਦਾਰ ਮਜਦੂਰਾਂ ਨਾਲ ਹੋਈ ਧੋਖਾਧੜੀ ਦੇ ਸਬੂਤ ਦਿਖਾਉਂਦੇ ਹੋਏ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਪ੍ਰਧਾਨ ਮੇਸ਼ੀ ਨੂੰ ਗ੍ਰਿਫਤਾਰ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ। ਇਸ ਮੌਕੇ ਕੁਲਵਿੰਦਰ ਸਿੰਘ, ਜੱਗਾ ਸਿੰਘ, ਕਮਲਜੀਤ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ, ਰੇਸ਼ਮ ਸਿੰਘ, ਪਵਨ ਕੁਮਾਰ, ਜਗਤਾਰ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਪੱਲੇਦਾਰ ਮਜਦੂਰ ਆਦਿ ਹਾਜਰ ਸਨ।
