Home Chandigrah ਸ਼ਰਾਬ ਦੀਆਂ ਫੈਕਟਰੀਆਂ ਤੇ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ

ਸ਼ਰਾਬ ਦੀਆਂ ਫੈਕਟਰੀਆਂ ਤੇ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ

264
0


ਚੰਡੀਗੜ੍ਹ 1 ਮਾਰਚ (ਬਿਊਰੋ ਡੇਲੀ ਜਗਰਾਉਂ ਨਿਊਜ਼)ਚੰਡੀਗੜ੍ਹ ਡਿਸਟਿਲਰੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਨੂੜ ਸਥਿਤ ਸ਼ਰਾਬ ਦੀ ਫੈਕਟਰੀ ਉਤੇ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਥੇ ਦਸਤਾਵੇਜ਼ ਜਾਂਚੇ ਤੇ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕੀਤੀ। ਈਡੀ ਦੀ ਟੀਮ ਨੇ ਫੈਕਟਰੀ ਵਿਚੋਂ ਛਾਪੇਮਾਰੀ ਦੌਰਾਨ ਦਸਤਾਵੇਜ਼ ਜ਼ਬਤ ਕੀਤੇ ਹਨ।ਇਸ ਤੋਂ ਬਾਅਦ ਇਸ ਫੈਕਟਰੀ ਨਾਲ ਜੁੜੀਆਂ ਹੋਰ ਫੈਕਟਰੀਆਂ ਉਤੇ ਵੀ ਛਾਪੇਮਾਰੀ ਕੀਤੀ। ਅੰਮ੍ਰਿਤਸਰ ਵਿਖੇ ਛਾਪੇਮਾਰੀ ਦੌਰਾਨ ਪੁੱਛ-ਪੜਤਾਲ ਜਾਰੀ ਹੈ। ਇਸ ਤੋਂ ਇਲਾਵਾ ਈਡੀ ਨੇ ਚੰਡੀਗੜ੍ਹ ਡਿਸਟਿਲਰੀ ਐਂਡ ਬੋਟਲਰਜ਼ ਲਿਮਟਿਡ ਦੇ ਡਾਇਰੈਕਟਰਜ਼ ਦੇ ਚੰਡੀਗੜ੍ਹ ਸਥਿਤ ਘਰਾਂ ਤੋਂ ਇਲਾਵਾ ਕਰਨਾਲ ਤੇ ਅੰਮ੍ਰਿਤਸਰ ਵਿਖੇ ਈਡੀ ਦੀ ਛਾਪੇਮਾਰੀ ਜਾਰੀ।ਇਸ ਮੌਕੇ ਈਡੀ ਦੀ ਟੀਮ ਨੇ ਫੈਕਟਰੀਆਂ ਵਿਚੋਂ ਦਸਤਾਵੇਜ਼ ਜ਼ਬਤ ਕੀਤੇ। ਇਸ ਤੋਂ ਇਲਾਵਾ ਈਡੀ ਦੀ ਟੀਮ ਨੇ ਦੱਸਿਆ ਕਿ ਦਸਤਾਵੇਜ਼ ਦੀ ਚੈਕਿੰਗ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਕਿਸੇ ਗਲਤ ਅਨਸਰ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਇਸ ਛਾਪੇਮਾਰੀ ਬਾਰੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਅਹਿਮ ਖੁਲਾਸੇ ਕੀਤੇ ਜਾਣਗੇ।

LEAVE A REPLY

Please enter your comment!
Please enter your name here