ਜਗਰਾਉ , 29 ਨਵੰਬਰ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾੳ ਵਲੋ ਚੇਅਰਮੈਨ ਗੁਰਮੇਲ ਸਿੰਘ ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ 161ਵਾਂ ਸਵ: ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਆਰ.ਕੇ.ਹਾਈ.ਸਕੂਲ ਜਗਰਾੳ ਵਿੱਚ ਹੋਇਆ।ਇਸ ਸਮਾਗਮ ਦੇ ਮੁੱਖ ਮਹਿਮਾਨ ਤਹਿਸੀਲਦਾਰ ਮਨਮੋਹਨ ਕੋਸ਼ਿਕ ਸਨ ਜਿਨਾਂ ਨੇ 26 ਬਜੁਰਗਾ ਨੂੰ ਪੰਜ ਪੰਜ ਸੋ ਰੁਪਏ ਮਹੀਨਾਵਾਰ ਪੈਨਸ਼ਨ ਵੰਡੀ।ਇਹ ਪੈਨਸ਼ਨ ਲੁਧਿਆਣਾ ਤੋਂ ਲਿਖੀ ਪਰਿਵਾਰ ਵਲੋ ਸਮਾਜ ਸੇਵੀ ਚੰਦਰ ਮੋਹਨ ਲਿਖੀ ਅਤੇ ਸ਼੍ਰੀਮਤੀ ਲਵਲੀ ਲਿਖੀ ਨੇ ਅਪਣੇ ਬੇਟੇ ਰਾਘਵ ਲਿਖੀ ,ਬਹੁ ਆਨੰਤਾ ਲਿਖੀ ਅਤੇ ਬੇਟੀ ਰਾਧਿਕਾ ਲਿਖੀ ਦੇ ਨਾਮ ਤੇ ਇਨਾੰ 26 ਬਜੁਰਗਾ ਨੂੰ ਦਿੱਤੀ.ਇਸ ਮੋਕੇ ਲਿਖੀ ਪਰਿਵਾਰ ਵਲੋਂ ਸਾਰੇ ਬਜੁਰਗਾ ਨੂੰ ਬਹੁਤ ਹੀ ਸਵਾਦਿਸ਼ਟ ਭੋਜਨ ਕਰਵਾਇਆ ਗਿਆ। ਸਾਰੇ ਬਜੁਰਗਾ ਨੇ ਲਿਖੀ ਪਰਿਵਾਰ ਦਾ ਧੰਨਵਾਦ ਕਰਦਿਆ ਪ੍ਰਮਾਤਮਾ ਅੱਗੇ ਇੱਨਾ ਦੀ ਨੇਕ ਕਮਾਈ ਚ ਬਰਕਤ ਦੀ ਅਰਦਾਸ ਕੀਤੀ।ਇਸ ਮੌਕੇ ਮੋਕੇ ਕੈਪਟਨ ਵਰਮਾ ਨੇ ਰਾਘਵ ਦੇ ਜਨਮਦਿਨ ਦੀ ਖੁਸ਼ੀ ਵਿੱਚ ਲਿਖੀ ਪਰਿਵਾਰ ਵੱਲੋਂ ਸਭ ਦਾ ਮੁੱਹ ਮਿੱਠਾ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੇ ਕੈਪਟਨ ਨਰੇਸ਼ ਵਰਮਾ ਨੂੰ ਇਹ ਕਾਰਜ ਸਾਰੀ ਉਮਰ ਕਰਣ ਦੀ ਗੁਜਾਰਿਸ਼ ਕੀਤੀ ਅਤੇ ਅਪਣਾ ਪੂਰਾ ਸਹਿਯੋਗ ਦੇਣ ਦਾ ਵਾਦਾ ਕੀਤਾ।ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਸੀਮਾ ਸ਼ਰਮਾ ਅਤੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਨੇ ਸਭ ਦਾ ਧੰਨਵਾਦ ਕੀਤਾ।।ਇਸ ਮੋਕੇ ਹੋਰਨਾ ਤੋ ਇਲਾਵਾ ਆੜਤੀਆ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਭੱਲਾ,ਰੋਟੇਰੀਅਨ ਦਿਨੇਸ਼ ਮਲਹੋਤਰਾ, ਜਤਿੰਦਰ ਬਾਂਸਲ, ਅਗਰਵਾਲ ਸਮਿਤੀ ਦੇ ਸਰਪ੍ਰਸਤ ਕਮਲਦੀਪ ਬਾਂਸਲ,ਪੰਕਜ ਗੁਪਤਾ, ਸਾਂਝ ਕੇਂਦਰ ਦੇ ਗੁਰਵਿੰਦਰ ਸਿੰਘ,ਅਮਰਜੀਤ ਕੋਰ, ਕੰਚਨ ਗੁਪਤਾ, ਐਡਵੋਕੇਟ ਨਵੀਨ ਗੁਪਤਾ, ਪ੍ਰਿੰਸੀਪਲ ਸੀਮਾ ਸ਼ਰਮਾ, ਕੈਪਟਨ ਨਰੇਸ਼ ਵਰਮਾ, ਪਰਮਜੀਤ ਉੱਪਲ, ਸੰਤੋਸ਼ ਕੋਰ, ਆਂਚਲ,ਅਮਿਤ ਖੰਨਾ ਅਤੇ ਸਮੂਹ ਸਟਾਫ ਹਾਜਰ ਸੀ।।ਸੱਚਮੁੱਚ ਇਸ ਸਮਾਗਮ ਦਾ ਬਜੁਰਗ ਹਰ ਮਹੀਨੇ ਬਹੁਤ ਹੀ ਚਾਅ ਨਾਲ ਇੰਤਜ਼ਾਰ ਕਰਦੇ ਨੇ। ਇਸ ਮੋਕੇ ਸਭ ਬਜੁਰਗਾਂ ਨੂੰ ਬੂਟ ਵੀ ਵੰਡੇ ਗਏ।
