ਜਗਰਾਓਂ, 29 ਨਵੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਨੌਜੁਆਨਾਂ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਹਲਕਾ ਜਗਰਾਉ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤਹਿਤ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਵਲੋਂ ਪਿੰਡ ਚੀਮਿਆਂ ਦੀ ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ ਦੀ ਟੀਮ ਨੂੰ ਖੇਡ ਕਿੱਟ ਦੇ ਕੇ ਨਵਾਜਿਆ ਗਿਆ। ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਖੇਡਾਂ ਸਾਨੂੰ ਸਮਾਜਿਕ ਜੀਵਨ ਦੀ ਜਾਂਚ ਵੀ ਸਿਖਾੳਦੀਆਂ ਹਨ। ਖੇਡਾਂ ਸਾਡੇ ਸਰੀਰ ਦੇ ਨਾਲ ਨਾਲ ਬੌਧਿਕ ਵਿਕਾਸ ਵੀ ਕਰਦੀਆਂ ਹਨ। ਇਸ ਲਈ ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਰੇ ਸਾਥੀਆਂ ਨੂੰ ਖੇਡ ਮੈਦਾਨਾਂ ਵਿੱਚ ਉਤਾਰਨ ਅਤੇ ਖੇਡਾਂ ਨਾਲ ਪਿਆਰ ਕਰਨ ਅਤੇ ਖੇਡਾਂ ਨੂੰ ਖੇਡ ਦੀ ਭਾਵਨਾਂ ਨਾਲ ਖੇਡਦੇ ਹੋਏ ਸਮਾਜਿੱਕ ਖੁਸ਼ਹਾਲੀ ਵਿੱਚ ਵੀ ਵਾਧਾ ਕਰਨ। ਇਸ ਨਾਲ ਜਿੱਥੇ ਨੌਜੁਆਨ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਤੋ ਆਪਣਾ ਮੂੰਹ ਮੋੜ ਲੈਣਗੇ, ਉਥੇ ਹੀ ਸਮਾਜਿੱਕ ਕੁਰੀਤੀਆਂ ਅਤੇ ਭੈੜੀਆਂ ਸੰਗਤਾਂ ਤੋਜ਼ ਵੀ ਨੌਜੁਆਨਾਂ ਨੂੰ ਬਚਾਇਆ ਜਾ ਸਕੇਗਾ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਨੌਜੁਆਨਾਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਦੇ ਨਾਲ ਨਾਲ ਨੌਕਰੀਆਂ ਦੇ ਉਪਰਾਲੇ ਕਰਨ ਲਈ ਵੀ ਬਚਨਵੱਧ ਹੈ। ਉਹਨਾਂ ਆਖਿਆ ਕਿ ਉਹ ਹਲਕੇ ਦੇ ਖਿਡਾਰੀਆਂ ਲਈ ਪੰਜਾਬ ਸਰਕਾਰ ਪਾਸੋ ਖੇਡ ਕਿੱਟਾਂ ਤੋ ਇਲਾਵਾ ਨਰੋਈ ਸਿਹਤ ਲਈ ਸਾਜੋ ਸਮਾਨ ਆਦਿ ਦਾ ਵੀ ਪ੍ਰਬੰਧ ਕਰਵਾਉਣਗੇ। ਕ੍ਰਿਕਟ ਟੀਮ ਨੂੰ ਖੇਡ ਕਿੱਟ ਪ੍ਰਦਾਨ ਕਰਨ ਲਈ ਸ਼ਹੀਦ ਭਗਤ ਸਿੰਘ ਯਾਦਗਾਰੀ ਵੈਲਫੇਅਰ ਅਤੇ ਸਪੋਰਟਸ ਕਲੱਬ ਚੀਮਾਂ ਦੇ ਅਹੁਦੇਦਾਰਾਂ ਵੱਲੋ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਜ਼ ਇਲਾਵਾ ਕਲੱਬ ਦੇ ਆਗੂ ਪਰਮਜੀਤ ਸਿੰਘ ਚੀਮਾਂ, ਐਡਵੋਕੇਟ ਕਰਮ ਸਿੰਘ ਸਿੱਧੂ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਮਿੰਟੂ ਮਾਣੂੰਕੇ, ਪੰਮਾਂ ਮਾਣੂੰਕੇ, ਮਨਦੀਪ ਸਿੰਘ ਪੋਨਾਂ, ਕੁਲਵੰਤ ਸਿੰਘ ਪੋਨਾਂ, ਕਰਮਾਂ ਮਾਣੂੰਕੇ, ਬੂਟਾ ਸਿੰਘ ਜੱਟਪੁਰਾ, ਸੁਖਵਿੰਦਰ ਸਿੰਘ ਚੀਮਾਂ, ਰਮਨਜੋਤ ਸਿੰਘ, ਜਗਦੇਵ ਸਿੰਘ ਸਿੱਧੂ, ਰੂਬਲਪ੍ਰੀਤ ਸਿੰਘ, ਹਰਮਨਜੋਤ ਸਿੰਘ, ਰਣਬੀਰ ਸਿੰਘ, ਪਰਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।