Home ਪਰਸਾਸ਼ਨ ਚੋਣ ਕਮਿਸ਼ਨ ਵੱਲੋਂ ਕਰਵਾਏ ਜਾਣਗੇ ਤੀਆਂ ਲੋਕਤੰਤਰ ਦੀਆਂ ਦੇ ਗਿੱਧਾ ਮੁਕਾਬਲੇ :...

ਚੋਣ ਕਮਿਸ਼ਨ ਵੱਲੋਂ ਕਰਵਾਏ ਜਾਣਗੇ ਤੀਆਂ ਲੋਕਤੰਤਰ ਦੀਆਂ ਦੇ ਗਿੱਧਾ ਮੁਕਾਬਲੇ : ਜ਼ਿਲ੍ਹਾ ਚੋਣ ਅਫਸਰ

37
0


ਫ਼ਤਹਿਗੜ੍ਹ ਸਾਹਿਬ, 09 ਅਗਸਤ (ਭਗਵਾਨ ਭੰਗੂ) : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਲੋਕਤੰਤਰ ਦੇ ਤਿਓਹਾਰਾਂ ਨੂੰ ਮੁੱਖ ਰੱਖਦੇ ਹੋਏ ਤੀਆਂ ਲੋਕਤੰਤਰ ਦੀਆਂ ਨਾਂ ਹੇਠ ਗਿੱਧਾ ਮੁਕਾਬਲੇ ਕਰਵਾਏ ਜਾਣਗੇ ਜਿਸ ਦੇ ਜੇਤੂਆਂ ਨੂੰ ਸ਼ਾਨਦਾਰ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਿੱਧਾ ਮੁਕਾਬਲੇ ਵਿੱਚ ਭਾਗ ਲੈਣ ਦੀਆਂ ਚਾਹਵਾਨ ਪੰਜਾਬਣਾ ਗਿੱਧੇ ਤੇ ਲਿਬਾਸ ਤੇ ਗਹਿਣਿਆਂ ਸਮੇਤ ਬੋਲੀਆਂ ਪਾਉਂਦਿਆਂ ਹੋਇਆਂ ਆਪਣਾ 01 ਤੋਂ 02 ਮਿੰਟ ਦਾ ਵੀਡੀਓ ਬਣਾ ਕੇ smmceopb@gmail.com ਤੇ ਭੇਜ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਐਂਟਰੀਆਂ 20 ਅਗਸਤ ਤੱਕ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗਿੱਧੇ ਦੇ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

LEAVE A REPLY

Please enter your comment!
Please enter your name here