ਜਗਰਾਓਂ, 14 ਅਗਸਤ ( ਬੌਬੀ ਸਹਿਜਲ, ਧਰਮਿੰਦਰ)-ਸੰਸਾਰ ਭਰ’ਚ ਸਮਾਜ਼ ਸੇਵਾ ਨੂੰ ਸਮਰਪਿਤ ਜਥੇਬੰਦੀ ਲਾਇਨ’ਜ਼ ਕਲੱਬ ਜਗਰਾਉਂ ਨੇ ਸਮਾਜ਼ ਸੇਵਾ ਦਾ ਪ੍ਰੋਜੈਕਟ ਲਗਾਉਂਦਿਆ,ਕਲੱਬ ਦੇ ਸੀਨੀਅਰ ਮੈਂਬਰ ਅਤੇ ਸਰਵਿਸ ਚੇਅਰਮੈਨ ਲਾਇਨ ਇੰਜ.ਅੰਮ੍ਰਿਤ ਸਿੰਘ ਥਿੰਦ ਦੇ ਅਧਿਆਪਕ ਪਿਤਾ ਸਵ.ਰਣਜੀਤ ਸਿੰਘ ਥਿੰਦ ਦੀ ਨਿੱਘੀ ਯਾਦ’ਚ ਪ੍ਰਇਮਰੀ ਸਕੂਲ ਮਲਕ ਦੇ ਲੋੜਬੰਦ ਬੱਚਿਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ।ਸਕੂਲ ਅਧਿਆਪਕਾਂ ਅਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਜੀਤਇੰਦਰਪਾਲ ਸਿੰਘ ਢਿੱਲੋਂ ਨੇ ਆਖਿਆ ਕਿ ਕਲੱਬ ਵੱਲੋਂ ਹਰ ਸਾਲ ਇਸ ਸਕੂਲ ਦੇ ਬੱਚਿਆਂ ਨਾਲ ਦੋ ਪ੍ਰੋਜੈਕਟ ਲਗਾਏ ਜਾਂਦੇ ਹਨ।ਅੱਜ ਦਾ ਪ੍ਰੋਜੈਕਟ ਇਲਾਕੇ ਦੀ ਉੱਘੀ ਸਮਾਜ਼-ਸੇਵਾ ਨੂੰ ਸਮਰਪਿਤ ਸਖਸ਼ੀਅਤ ਸਵ.ਮਾਸਟਰ ਰਣਜੀਤ ਸਿੰਘ ਥਿੰਦ ਦੀ ਯਾਦ’ਚ ਉਨ੍ਹਾਂ ਦੇ ਪਰਿਵਾਰ ਨਾਲ ਕਲੱਬ ਵੱਲੋਂ ਲਗਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਸਕੂਲ ਦੇ ਬੱਚਿਆਂ ਨੂੰ ਹੋਰ ਵੀ ਕਿਸੇ ਚੀਜ ਦੀ ਲੋੜ੍ਹ ਹੋਵੇ ਤਾਂ ਉਹ ਕਲੱਬ ਦੀ ਪ੍ਰੋਜੈਕਟ ਕਮੇਟੀ ਨਾਲ ਰਾਬਤਾ ਕਰ ਸਕਦੇ ਹਨ।ਸਕੂਲ ਅਧਿਆਪਕਾਂ ਵੱਲੋਂ ਘੱਟ ਸਹੂਲਤਾਂ ਦੇ ਚਲਦਿਆਂ ਬੱਚਿਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਸੁੱਣ ਕੇ ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸੀਨੀਅਰ ਫਸਟ ਉਪ-ਪ੍ਰਧਾਨ ਲਾਇਨ ਸੁਭਾਸ਼ ਕਪੂਰ, ਲਾਇਨ ਸਤਪਾਲ ਗਰੇਵਾਲ, ਲਾਇਨ ਬੀਰਿੰਦਰ ਸਿੰਘ ਗਿੱਲ, ਲਾਇਨ ਚਰਨਜੀਤ ਸਿੰਘ ਢਿੱਲੋਂ, ਲਾਇਨ ਐਸ.ਪੀ.ਢਿੱਲੋਂ, ਲਾਇਨ ਗੁਲਵੰਤ ਸਿੰਘ ਗਿੱਲ ਅਤੇ ਕਲੱਬ ਦੇ ਸਕੱਤਰ ਲਾਇਨ ਕੁਲਦੀਪ ਸਿੰਘ ਰੰਧਾਵਾ ਹਾਜ਼ਰ ਸਨ।ਇਸ ਮੌਕੇ ਸਟੇਸ਼ਨਰੀ ਪ੍ਰਾਪਤ ਕਰਨ ਵਾਲਿਆਂ ਬੱਚਿਆਂ ਦੇ ਚਿਹਰਿਆਂ ਤੇ ਵੱਖਰੀ ਖੁੱਸ਼ੀ ਝਲਕ ਰਹੀ ਸੀ।