“ਨੌਜਵਾਨਾਂ ਵਲੋਂ ਪੁਲਿਸ ਜ਼ਿੰਦਾਬਾਦ ਦੇ ਲਗਾਏ ਨਾਅਰੇ “
ਜਗਰਾਉਂ,15 ਅਗਸਤ (ਰਾਜੇਸ਼ ਜੈਨ-ਭਗਵਾਨ ਭੰਗੂ) ਥਾਣਾ ਸਿਟੀ ਦੇ ਐੱਸਐੱਚਓ ਜਗਜੀਤ ਸਿੰਘ ਨੂੰ ਭਾਰਤੀਯ ਜਨਤਾ ਪਾਰਟੀ ਯੁਵਾ ਮੋਰਚਾ ਜਿਲਾ ਜਗਰਾਉਂ ਦੇ ਪ੍ਰਧਾਨ ਅੰਕੁਸ਼ ਸਹਿਜਪਾਲ ਨੇ ਆਪਣੀ ਟੀਮ ਨਾਲ ਮਿਲ ਕੇ ਆਜ਼ਾਦੀ ਦਿਹਾੜੇ ਤੇ ਸਨਮਾਨਿਤ ਕੀਤਾ। ਉਨਾਂ ਪ੍ਰਣ ਲਿਆ ਕਿ ਸਾਡੀ ਸਾਰੀ ਟੀਮ ਆਪਣੀਆਂ ਕਾਰਾਂ ਅਤੇ ਵਹੀਕਲਾਂ ਦੇ ਕਾਗਜ਼ ਪੂਰੇ ਰੱਖਣਗੇ ਕਾਨੂੰਨ ਦੀ ਉਲੰਘਣਾ ਕੋਈ ਵੀ ਨੌਜਵਾਨ ਨਹੀਂ ਕਰੇਗਾ।ਉਨਾਂ ਕਿਹਾ ਕਿ ਜਦੋਂ ਤੋਂ ਜਗਜੀਤ ਸਿੰਘ ਨੇ ਬਤੌਰ ਥਾਣਾ ਸਿਟੀ ਦੇ ਇੰਚਾਰਜ ਵੱਲੋਂ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਜਗਰਾਓਂ ਵਾਸੀਆਂ ਨੂੰ ਜਿਵੇਂ ਸੁੱਖ ਦਾ ਸਾਹ ਮਿਲ ਗਿਆ ਹੋਵੇ। ਉਨ੍ਹਾਂ ਕਿਹਾ ਪਹਿਲਾਂ ਚੋਰ, ਲੁੁਟੇਰਿਆਂ ਕਾਰਨ ਸ਼ਹਿਰ ਵਾਸੀ ਮਹਿਫੂਜ਼ ਨਹੀਂ ਸਨ ਤੇ ਆਏ ਦਿਨ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਸਨ। ਜਿਸ ਕਾਰਨ ਲੋਕਾਂ ਦਾ ਜਿਊਣਾ ਮੁੁਹਾਲ ਹੋ ਗਿਆ ਸੀ।ਅਜਿਹੇ ਅਫ਼ਸਰਾਂ ਦਾ ਸਨਮਾਨ ਕਰਕੇ ਲੋਕਾਂ ਦਾ ਵੀ ਸਿਰ ਉਚਾ ਹੁੰਦਾ ਹੈ। ਇਸ ਮੌਕੇ ਨੌਜਾਵਾਨਾਂ ਵਲੋਂ ਪੁਲਿਸ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਨਹੀਂ ਤਾਂ ਇਹ ਕਦੀ ਨਹੀਂ ਹੋਇਆ ਕਿ ਕਦੀ ਪੁਲਿਸ ਦੀ ਇੰਨੀ ਜ਼ਿਆਦਾ ਸ਼ਲਾਘਾ ਕੀਤੀ ਹੋਵੇ।ਇਸ ਮੌਕੇ ਕ੍ਰਿਸਨ ਕੁਮਾਰ ਜ਼ਿਲਾ ਮੀਤ ਪ੍ਰਧਾਨ ਜ਼ਿਲਾ ਜਗਰਾਉਂ ਭਾਰਤੀ ਜਨਤਾ ਪਾਰਟੀ, ਸ਼ਮੀ ਮਹਿਤਾ ਸੈਕਟਰੀ ਮੰਡਲ ਪ੍ਰਧਾਨ ਜਗਰਾਉਂ,ਗੋਰਵ ਸਿੰਗਲਾ ਜ਼ਿਲਾ ਪ੍ਰਧਾਨ ਵਪਾਰ ਸੈਲ, ਅਰਜੁਨ ਸਹਿਜਪਾਲ ਨਗਰ ਮੰਤਰੀ ਏਵੀਵੀਪੀ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।ਇਸ ਦੌਰਾਨ ਐੱਸਐੱਚਓ ਜਗਜੀਤ ਸਿੰਘ ਨੇ ਕਿਹਾ ਕਿ ਇਹ ਨੌਜਵਾਨਾਂ ਵਲੋਂ ਕੀਤਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨਾਂ ਦੱਸਿਆ ਕਿ ਅਜ ਆਜ਼ਾਦੀ ਦਿਹਾੜੇ ਮੌਕੇ ਨੌਜਾਵਾਨਾਂ ਵਲੋਂ ਜੋ ਪ੍ਰਣ ਕੀਤਾ ਗਿਆ ਹੈ ਉਹ ਸਭ ਰਲ ਮਿਲ ਕੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਗੇ ਅਤੇ ਆਪਣੇ ਵਹੀਕਲਾਂ ਦੇ ਕਾਗਜ਼ਾਤ ਪੂਰੇ ਰਖਣਗੇ ਅਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਗੇ।ਇਸ ਮੌਕੇ ਐਸ ਐਚ ਓ ਜਗਜੀਤ ਨੇ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ।