ਕੁਦਰਤ ਦਾ ਕਹਿਰ ਹਰ ਸਾਲ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ। ਪਰ ਕੁਦਰਤ ਨੇ ਜੋ ਤਾਂਡਵ ਇਸ ਸਾਲ ਭਾਰਤ ਵਿੱਚ ਵਿਖਾਇਆ ਹੈ, ਉਹ ਪਹਿਲਾਂ ਕਦੇ ਨਹੀਂ ਦੇਖਿਆ। ਜਿੱਥੇ ਇਸ ਵਾਰ ਹੋਈ ਭਾਰੀ ਬਾਰਿਸ਼ ਨੇ ਦੇਸ਼ ਦੇ ਕਈ ਰਾਜਾਂ ਵਿੱਚ ਉਥਲ-ਪੁਥਲ ਮਚਾ ਦਿੱਤੀ ਹੈ, ਉੱਥੇ ਹੀ ਪਹਾੜੀ ਇਲਾਕਿਆਂ ਵਿਚ ਪਹਾੜਾਂ ਦੇ ਡਿੱਗਣ ਅਤੇ ਬੱਦਲ ਫਟਣ ਨਾਲ ਵੱਡੀਆਂ ਵੱਡੀਆਂ ਬਿਲਡੰਗਾਂ ਜਿਸ ਤਰ੍ਹਾਂ ਧਾਰਾਸ਼ਾਹੀ ਹੋ ਰਹੀਆਂ ਹਨ। ਹਾਲ ਹੀ ਵਿੱਚ ਸ਼ਿਮਲਾ ਵਿੱਚ ਬਾਰਿਸ਼ ਤੋਂ ਬਾਅਦ ਵੱਡੀਆਂ ਵੱਡੀਆਂ ਇਮਾਰਤਾਂ ਦੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਟੁੱਟਣ ਦਾ ਵੀਡੀਓ ਦੇਸ਼ ਭਰ ਵਿੱਚ ਵਾਇਰਲ ਹੋ ਰਿਹਾ ਹੈ। ਕੁਦਰਤ ਦੇ ਇਸ ਕਹਿਰ ਨਾਲ ਹੋਇਆ ਨੁਕਸਾਨ ਮਨੁੱਖਤਾ ਲਈ ਵੱਡੀ ਚੇਤਾਵਨੀ ਹੈ। ਅਸੀਂ ਸਦੀਆਂ ਤੋਂ ਆਪਣੇ ਸਵਾਰਥ ਲਈ ਧਰਤੀ ਨਾਲ ਖਿਲਵਾੜ ਕਰਦੇ ਆ ਰਹੇ ਹਾਂ। ਖੇਤਾਂ ਵਿੱਚ ਆਪਣੀ ਮਰਜ਼ੀ ਅਨੁਸਾਰ ਕੀਟਨਾਸ਼ਕਾਂ ਦੀ ਖੁੱਲ੍ਹੀ ਵਰਤੋਂ, ਧਰਤੀ ਨੂੰ ਦਰਖਤ ਵਿਹੁਣਾ ਕਰਨਾ, ਵੱਡੇ ਉਦਯੋਗਾਂ ਦਾ ਰਸਾਇਣ ਭਰਪੂਰ ਪਾਣੀ ਸਿੱਧਾ ਧਰਤੀ ਵਿੱਚ ਪਾਇਆ ਗਿਆ। ਜਿਸ ਕਾਰਨ ਦੇਸ਼ ਭਰ ਵਿੱਚ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਨਾਲ ਬਹੁਤ ਜ਼ਿਆਦਾ ਖਿਲਵਾੜ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਜਿੱਥੇ ਅਸੀਂ ਆਪਣੇ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਾਂ ਉਥੇ ਅਸੀਂ ਤੋਹਫੇ ਦੇ ਤੌਰ ਤੇ ਬਹੁਤ ਗੰਭੀਰ ਬਿਮਾਰੀਆਂ ਵੀ ਲੈ ਰਹੇ ਹਾਂ। ਅਸੀਂ ਪੀਣ ਵਾਲੇ ਪਾਣੀ ਅਤੇ ਭੋਜਨ ਨੂੰ ਵੀ ਜ਼ਹਿਰੀਲਾ ਕਰ ਦਿੱਤਾ ਹੈ। ਜਿਸ ਕਾਰਨ ਸਾਡੇ ਸਾਡੀਆਂ ਗਲਤੀਆਂ ਦਾ ਨਤੀਜਾ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ‘‘ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦਾ ਸੰਦੇਸ਼ ਦੇ ਕੇ ਇਨ੍ਹਾਂ ਤਿੰਨਾਂ ਦੀ ਰੱਖਿਆ ਕਰਨ ਲਈ ਕਿਹਾ। ਜੇਕਰ ਅਸੀਂ ਗੁਰੂ ਸਾਹਿਬ ਦੇ ਫੁਰਮਾਣ ’ਤੇ ਚੱਲ ਕੇ ਅੱਗੇ ਵਧਾਂਗੇ ਤਾਂ ਜਿੱਥੇ ਅਸੀਂ ਧਰਤੀ ਅਤੇ ਵਾਤਾਵਰਨ ਦੀ ਰਾਖੀ ਕਰ ਸਕਾਂਗੇ, ਉੱਥੇ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਵੀ ਬਚਾ ਸਕਾਂਗੇ। ਕੁਦਰਤ ਜਦੋਂ ਅਸੀਂ ਲਗਾਤਾਰ ਖਿਲਵਾੜ ਕਰਦੇ ਾਹ ੰਤਾਂ ਕੁਦਰਤ ਦੀ ਸਗਿਣਸ਼ੀਲਤਾ ਜਦੋਂ ਦਾਅ ਤੇ ਲੱਗ ਜਾਂਦੀ ਹੈ ਤਾਂ ਉਹ ਆਪਣੇ ਆਪ ਹੀ ਆਪਣਾ ਸੰਤੁਲਨ ਬਰਾਬਰ ਕਰ ਲੈਂਦੀ ਹੈ। ਇਸਦੇ ਲਈ ਕੁਦਰਤ ਨੂੰ ਕਿਸੇ ਦੀ ਆਗਿਆ ਦੀ ਜਰੂਰਤ ਨਹੀਂ ਲਹੈ। ਜਦੋਂ ਕੁਦਰਤ ਆਪਣਾ ਕੰਮ ਕਰਦੀ ਹੈ ਕੁਦਰਤੀ ਆਫ਼ਤਾਂ ਆਉਂਦੀਆਂ ਹਨ। ਸਮੇਂ-ਸਮੇਂ ’ਤੇ ਦੁਹਾਈ ਦਿਤੀ ਜਾਂਦੀ ਹੈ ਕਿ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰੋ ਕਿਉਂਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਕੁਦਰਤ ਨੂੰ ਆਪਣੇ ਆਪ ਨੂੰ ਸੰਤੁਲਿਤ ਕਰਨ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ ਅਤੇ ਉਸ ਸਮੇਂ ਸਾਨੂੰ ਆਪਣੀਆਂ ਗਲਤੀਆਂ ਦਾ ਨਤੀਜਾ ਭੁਦਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਵਾਤਾਵਰਣ ਦੀ ਰੱਖਿਆ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੀਆਂ ਆਫਤਾਂ ਦਾ ਸਾਹਮਣਾ ਵੀ ਕਰਨਾ ਪਏਗਾ। ਅਕਸਰ ਵਿਗਿਆਨੀ ਕਹਿੰਦੇ ਹਨ ਕਿ ਵਾਤਾਵਰਣ ਦੇ ਕਾਰਨ ਮੌਸਮ ਵਿਚ ਭਾਰੀ ਬਦਲਾਅ ਹੋ ਰਿਹਾ ਹੈ। ਗਲੇਸ਼ੀਅਰ ਲਦਾਤਾਰ ਪਿਘਲ ਰਹੇ ਹਨ ਜਿਸ ਨਾਲ ਸਮੁੰਦਰ ਦੇ ਤਕੱਟ ਵਿਚ ਪਾਣੀ ਦਾ ਚੜ੍ਹਾਅ ਲਦਾਤਾਰ ਵਧ ਰਿਹਾ ਹੈ। ਵਿਗਿਨੀਆਂ ਦੀ ਚੇਤਾਵਨੀ ਹੇ ਕਿ ਜੇਕਰ ਇਸੇ ਤਰ੍ਹਾਂ ਨਾਲ ਚੱਲਦਾ ਰਿਹਾ ਤਾਂ ਆਉਣ ਵਾਲੇ ਕੁਝ ਸਾਲਾਂ ਵਿਚ ਹੀ ਦੁਨੀਆਂ ਦੇ ਨਕਸ਼ੇ ਤੋਂ ਕਈ ਦੇਸ਼ ਮਿਟ ਜਾਣਗੇ ਅਤੇ ਉਹ ਸਮੁੰਦਰ ਵਿਚ ਹੀ ਸਮਾਅ ਜਾਣਗੇ। ਇਸ ਲਈ ਜਿੰਨ੍ਹਾਂ ਸਮਾਂ ਅਸੀਂ ਦਰਖਤਾਂ ਨੂੰ ਬੇਰਹਿਮੀ ਨਾਲ ਵੱਢਣਾ, ਫਸਲਾਂ ’ਤੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਰਸਾਇਣਯੁਕਤ ਪਾਣੀ ਨੂੰ ਸਿੱਧੇ ਧਰਤੀ ਵਿਚ ਪਾਉਣਾ ਬੰਦ ਨਹੀਂ ਕਰਾਂਗੇ ਉਨ੍ਹਾਂ ਸਮਾਂ ਅਸੀਂ ਕੁਦਰਤ ਨਾਲ ਪਿਆਰ ਨਹੀਂ ਕਰ ਸਕਾਂਗੇ। ਜਦੋਂ ਇਹ ਸਭ ਬੰਦ ਹੋ ਗਿਆ ਤਾਂ ਕੁਦਰਤ ਦਾ ਕਹਿਰ ਵੀ ਨਹੀਂ ਵਰਤੇਗਾ। ਇਸ ਸਮੇਂ ਅਤੇ ਆਉਣ ਵਾਲੇ ਸਮੇਂ ਵਿਚ ਜੋ ਸਥਿਤੀ ਕੁਦਰਤ ਵਲੋਂ ਪੈਦਾ ਕੀਤੀ ਹੈ, ੳਸਦਾ ਅਜੇ ਹੋਰ ਵੀ ਵੀ ਭਿਆਨਕ ਰੂਪ ਵਿਚ ਦੇਖਣ ਨੂੰ ਮਿਲ ਸਕਦਾ ਹੈ। ਜਿਸਦਾ ਖਮਿਆਜਾ ਕਈ ਸਾਲਾਂ ਤੱਕ ਭੁਗਤਨਾ ਪੈਏਗਾ।
ਹਰਵਿੰਦਰ ਸਿੰਘ ਸੱਗੂ।