Home ਧਾਰਮਿਕ ਜਗਰਾਉ ਵਿਖੇ ਪਹਿਲੀ ਵਾਰ “ਪਹਿਲੀ ਰੋਟੀ ਗਊ ਮਾਤਾ ਦੇ ਨਾਮ” ਮੁਹਿੰਮ ਹੋਈ...

ਜਗਰਾਉ ਵਿਖੇ ਪਹਿਲੀ ਵਾਰ “ਪਹਿਲੀ ਰੋਟੀ ਗਊ ਮਾਤਾ ਦੇ ਨਾਮ” ਮੁਹਿੰਮ ਹੋਈ ਸ਼ੁਰੂ

43
0

ਜਗਰਾਉ(ਮੋਹਿਤ ਜੈਨ)ਜਗਰਾਓਂ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੇਨ ਸੰਮਤੀ (ਰਜਿ.) ਜਗਰਾਉਂ ਵੱਲੋਂ ਵਰਕਿੰਗ ਕਮੇਟੀ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦੇ ਸਹਿਯੋਗ ਨਾਲ ਲਾਲਾ ਲਾਜਪਤ ਰਾਏ ਕਨਿਆ ਪਾਠਸ਼ਾਲਾ ਸਕੂਲ ਜਗਰਾਓਂ ਵਿਖੇ ਪਹਿਲੀ ਰੋਟੀ ਗਊ ਮਾਤਾ ਦੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਸਮਾਜ ਦੇ ਪ੍ਰਧਾਨ ਅਨਮੋਲ ਗਰਗ ਅਤੇ ਗਊ ਭਗਤ ਨਵੀਨ ਗੋਇਲ ਨੇ ਦੱਸਿਆ ਕਿ ਸਕੂਲ ‘ਚ ਪਹਿਲੀ ਰੋਟੀ ਗਊ ਮਾਤਾ ਦੇ ਨਾਮ ਮੁਹਿੰਮ ਅਧੀਨ ਗਊ ਰੋਟੀਆਂ ਪਾਤਰ ਲਗਾਏ ਗਏ ਹਨ ਅਤੇ ਸਮੂਹ ਸਕੂਲੀ ਬੱਚਿਆਂ ਅਤੇ ਸਟਾਫ਼ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰੋਂ ਰੋਟੀ ਲੈ ਕੇ ਆਉਣ ਅਤੇ ਰੋਟੀ ਗਊ ਰੋਟੀ ਪਾਤਰ ਵਿੱਚ ਪਾਕੇ ਪੁਨ ਕਮਾਉਣ। ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਸੇਵਾ ਕਰਨ ਨਾਲ ਵੱਡੇ ਤੋਂ ਵੱਡਾ ਦੁੱਖ ਵੀ ਦੂਰ ਹੋ ਜਾਂਦਾ ਹੈ। ਬੱਚਿਆਂ ਨੂੰ ਗਊ ਮਾਤਾ ਦੀ ਸੇਵਾ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਹੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਗਊ ਭਗਤਾਂ ਨੇ ਸਮੂਹ ਸਕੂਲਾਂ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਬੇਨਤੀ ਕੀਤੀ ਕਿ ਸਾਰੇ ਸਕੂਲ ਇਸ ਮੁਹਿੰਮ ਵਿੱਚ ਸਹਿਯੋਗ ਕਰਨ ਅਤੇ ਆਪਣੇ ਸਕੂਲਾਂ ਵਿੱਚ ਗਊਆਂ ਦੀਆਂ ਰੋਟੀਆਂ ਦੇ ਪਾਤਰ ਲਗਾਉਣ ਅਤੇ ਬੱਚਿਆਂ ਨੂੰ ਮਾਂ ਗਊ ਦੇ ਨਾਮ ’ਤੇ ਪਹਿਲੀ ਰੋਟੀ ਲਿਆਉਣ ਲਈ ਉਤਸ਼ਾਹਿਤ ਕਰਨ। ਇਸ ਮੌਕੇ ਸ੍ਰੀ ਅਗਰਸੈਨ ਕਮੇਟੀ (ਰਜਿ.) ਜਗਰਾਉਂ ਦੇ ਚੇਅਰਮੈਨ ਪਿਊਸ਼ ਗਰਗ, ਸੰਗਠਨ ਜਨਰਲ ਸਕੱਤਰ ਕਮਲਦੀਪ ਬਾਂਸਲ, ਜਨਰਲ ਸਕੱਤਰ ਗੌਰਵ ਸਿੰਗਲਾ, ਖਜ਼ਾਨਚੀ ਮੋਹਿਤ ਗੋਇਲ, ਸਕੱਤਰ ਅਮਿਤ ਬਾਂਸਲ ਅਤੇ ਅੰਕੁਸ਼ ਮਿੱਤਲ, ਕਾਰਜਕਾਰੀ ਮੈਂਬਰ ਨਵੀਨ ਜੈਨ, ਗਊ ਭਗਤ ਸੋਨੂੰ ਮਲਹੋਤਰਾ, ਮੋਹਿਤ ਜੈਨ , ਮਿੰਟੂ ਮਲਹੋਤਰਾ ਵਿਕਾਸ ਮਲਹੋਤਰਾ, ਧੀਰਜ ਵਰਮਾ, ਸੋਨੂੰ ਢੰਡ, ਪਿ੍ੰਸੀਪਲ ਮੈਡਮ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।

LEAVE A REPLY

Please enter your comment!
Please enter your name here