Home Education ਸਰਕਾਰੀ ਸਕੂਲ ਆਫ ਐਮੀਨੈਸ ਦੇ ਵਿਦਿਆਰਥੀਆਂ ਨੇ ਜੋਨ ਖੇਡਾਂ ਚ ਜਿੱਤਿਆ ਪੁਜੀਸ਼ਨਾਂ...

ਸਰਕਾਰੀ ਸਕੂਲ ਆਫ ਐਮੀਨੈਸ ਦੇ ਵਿਦਿਆਰਥੀਆਂ ਨੇ ਜੋਨ ਖੇਡਾਂ ਚ ਜਿੱਤਿਆ ਪੁਜੀਸ਼ਨਾਂ :

53
0

ਜਗਰਾਉ(ਰਾਜਨ ਜੈਨ)ਸ਼ਹਿਰ ਦੇ ਨਾਮਵਰ ਸਰਕਾਰੀ ਸਕੂਲ ਆਫ ਐਮੀਨੈਸ ਜਗਰਾਉਂ ਦੇ ਵਿਦਿਆਰਥੀਆਂ ਨੇ ਜੋਨ ਖੇਡਾਂ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਦਾ ਮਾਣ ਵਧਾਇਆ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਜੋਨ ਖੇਡਾਂ ਚ ਵਿਦਿਆਰਥੀਆਂ ਨੇ ਵਿਲੱਖਣ ਪ੍ਰਾਪਤੀਆਂ ਕੀਤੀਆਂ।ਕਰਾਟੇ ਖੇਡ ਚ ਬਾਰ੍ਹਵੀਂ ਜਮਾਤ ਦੇ ਹਿਮਾਂਸ਼ੂ ਰਾਜ ਗੁਪਤਾ ਤੇ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਰਵਨੀਤ ਕੌਰ ਨੇ ਪਹਿਲਾ ਸਥਾਨ,ਕੁਸ਼ਤੀ (ਫ੍ਰੀ ਸਟਾਈਲ) ਚ ਬਾਰ੍ਹਵੀਂ ਜਮਾਤ ਦੇ ਯੋਗੇਸ਼ ਕੁਮਾਰ ਸਰੋਜ ਨੇ ਪਹਿਲਾ ਸਥਾਨ ਅਤੇ ਸਕੂਲ ਕਬੱਡੀ ਟੀਮ (ਸਰਕਲ ਸਟਾਈਲ) ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ I ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਰ ਕ੍ਰਿਸ਼ਨ ਨੇ ਗੱਤਕਾ ਚ ਜ਼ਿਲੇ ਚ ਦੂਜਾ ਸਥਾਨ ਪ੍ਰਾਪਤ ਕਰਕੇ ਸੋਨੇ ਤੇ ਸੁਹਾਗੇ ਮੁਹਾਵਰੇ ਨੂੰ ਸੱਚ ਕਰ ਦਿੱਤਾ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਸਾਇੰਸ ਮਾਸਟਰ ਪਰਮਦੀਪ ਸਿੰਘ ਤੇ ਲਾਇਬਰੇਰੀਅਨ ਜਤਿੰਦਰ ਸਿੰਘ ਸਹੋਤਾ ਦੀ ਮਿਹਨਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਚੰਗੇ ਕੋਚ ਹਮੇਸ਼ਾ ਵਿਦਿਆਰਥੀਆਂ ਤੋਂ ਪੁਜੀਸ਼ਨਾਂ ਹਾਸਲ ਕਰਵਾ ਹੀ ਲੈਂਦੇ ਹਨ। ਪੜ੍ਹਾਈ ਤੇ ਖੇਡਾਂ ਮਨੁੱਖ ਨੂੰ ਪੂਰਾ ਬਣਾਉਂਦੀਆਂ ਹਨ। ਸੀਮਤ ਸਾਧਨਾਂ ਤੇ ਘੱਟ ਸਮੇਂ ਦੇ ਬਾਵਜੂਦ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਹੈ I ਭਵਿੱਖ ‘ਚ ਹੋਰ ਵੀ ਮਿਹਨਤ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਖੇਡਾਂ ਚ ਅੱਵਲ ਆਉਣ I ਇਸ ਮੌਕੇ ਨਿਰਮਲ ਕੌਰ, ਪੁਸ਼ਮਿੰਦਰ ਕੌਰ,ਮਹਿੰਦਰਪਾਲ ਸਿੰਘ, ਡਾ: ਹਰਸਿਮਰਤ ਕੌਰ, ਰਾਜੀਵ ਦੂਆ, ਮਾਸਟਰ ਰਾਮ ਕੁਮਾਰ, ਪ੍ਰਭਾਤ ਕਪੂਰ,ਰੰਜੀਵ ਕੁਮਾਰ ਤੇ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here