Home Political ਸਪੀਕਰ ਸੰਧਵਾਂ ਅੱਜ ਕਰਨਗੇ ‘ਨਸ਼ੇ ਭਜਾਈਏ-ਜਵਾਨੀ ਬਚਾਈਏ’ ਮੁਹਿੰਮ ਦਾ ਆਗਾਜ਼

ਸਪੀਕਰ ਸੰਧਵਾਂ ਅੱਜ ਕਰਨਗੇ ‘ਨਸ਼ੇ ਭਜਾਈਏ-ਜਵਾਨੀ ਬਚਾਈਏ’ ਮੁਹਿੰਮ ਦਾ ਆਗਾਜ਼

47
0


ਫਰੀਦਕੋਟ 1 ਸਤੰਬਰ (ਭਗਵਾਨ ਭੰਗੂ) : ਸਪਕੀਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ‘ਨਸ਼ੇ ਭਜਾਈਏ-ਜਵਾਨੀ ਬਚਾਈਏ’ ਮੁਹਿੰਮ ਤਹਿਤ ਨੋਜਵਾਨਾਂ ਨੂੰ ਜਾਗ੍ਰਿਤ ਕਰਨ ਲਈ ਅੱਜ ਬਲਾਕ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨਗੇ। ਇਹ ਜਾਣਕਾਰੀ ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ ਨੇ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਨਸ਼ੇ ਭਜਾਈਏ,ਜਵਾਨੀ ਬਚਾਈਏ ਮੁਹਿੰਮ’ ਤਹਿਤ ਨੌਜਵਾਨਾਂ ਨੂੰ ਜਾਗ੍ਰਿਤ ਕਰਨ ਅਤੇ ਨਸ਼ੇ ਦੀ ਗ੍ਰਿਫਤ ਚ ਆ ਚੁੱਕੇ ਨੌਜਵਾਨਾਂ ਨੂੰ ਇਸ ਗੁਲਾਮੀ ਚੋਂ ਬਾਹਰ ਆਉਣ ਲਈ ਪ੍ਰੇਰਿਤ ਕਰਨ ਹਿੱਤ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਸਥਾਨਕ ਪ੍ਰਸ਼ਾਸ਼ਨ ਮਿਤੀ 2 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਆਪਣੇ ਪਿੰਡ ਸੰਧਵਾਂ ਨੇੜੇ ਰੇਲਵੇ ਸਟੇਸ਼ਨ ਤੋਂ ਆਗਾਜ਼ ਕਰਨਗੇ, ਇਸ ਉਪਰੰਤ 9 ਵਜੇ ਕੋਠੇ ਚਹਿਲ, 10 ਵਜੇ ਪਿੰਡ ਚਾਹਲ ਚੌਰਸਤਾ ਸੰਧਵਾਂ ਨੇੜੇ ਜਲ ਘਰ, 11 ਵਜੇ ਪਿੰਡ ਟਹਿਣਾ ਗੁਰਦੁਆਰਾ ਬਾਬਾ ਜੀਵਨ ਸਿੰਘ, 12 ਵਜੇ ਪਿੰਡ ਪੱਕਾ ਗੁਰਦੁਆਰਾ ਸਾਹਿਬ, 01 ਵਜੇ ਪਿੰਡ ਮੋਰਾਂ ਵਾਲੀ ਗੁਰਦੁਆਰਾ ਸਾਹਿਬ, 02 ਵਜੇ ਕਲੇਰ ਗੁਰਦੁਆਰਾ ਸਾਹਬ, 03 ਵਜੇ ਮਿਸ਼ਰੀਵਾਲਾ ਗੁਰਦੁਆਰਾ ਸਾਹਿਬ, 04 ਵਜੇ ਘੁਮਿਆਰਾ ਗੁਰਦੁਆਰਾ ਸਾਹਬ ਅਤੇ 05 ਵਜੇ ਪਿੰਡ ਚੰਦਬਾਜਾ ਚੌਂਕੀ ਕੋਲ ਲੰਗਰ ਹਾਲ ਵਿਖੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿਚਾਰ ਚਰਚਾ ਵਿੱਚ ਪੁੱਜ ਕੇ ਇਸ ਦਾ ਦਾ ਹਿੱਸਾ ਬਣਨ ।ਇੱਥੇ ਜਿਕਰਯੋਗ ਹੈ ਕਿ ਸਪੀਕਰ ਸੰਧਵਾਂ ਨੇ ਬੀਤੇਂ ਦਿਨੀਂ ਫਰੀਦਕੋਟ ਦੇ ਐਸ.ਐਸ.ਪੀ. ਨੂੰ ਆਪਣੇ ਗ੍ਰਹਿ ਵਿਖੇ ਬੁਲਾ ਕੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਆ ਰਹੀਆਂ ਸ਼ਿਕਾਇਤਾਂ ਸਬੰਧੀ ਸਖਤ ਹਦਾਇਤ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸੇ ਵੀ ਹਾਲਤ ਵਿੱਚ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ।

LEAVE A REPLY

Please enter your comment!
Please enter your name here