Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਵਿਦੇਸ਼ ਦੀ ਧਰਤੀ ਤੇ ਧਾਰਮਿਕ ਹਿੰਸਾ ਨੁਕਸਾਨਦੇਹ

ਨਾਂ ਮੈਂ ਕੋਈ ਝੂਠ ਬੋਲਿਆ..?
ਵਿਦੇਸ਼ ਦੀ ਧਰਤੀ ਤੇ ਧਾਰਮਿਕ ਹਿੰਸਾ ਨੁਕਸਾਨਦੇਹ

55
0

ਧਾਰਮਿਕ ਹਿੰਸਾ ਜਿੱਥੇ ਕਿਤੇ ਵੀ ਵਾਪਰਦੀ ਹੈ ਉੱਥੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੁੰਦੀ ਹੈ ਅਤੇ ਇਸ ਦਾ ਡੂੰਘਾ ਚਿਰ-ਸਥਾਈ ਲੋਕਾਂ ਦੇ ਮਨਾ ਤੇ ਡੂੰਘਾ ਰਹਿੰਦਾ ਹੈ। ਇਤਿਹਾਸ ਗਵਾਹ ਹੈ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੁੰਦਾ ਆਇਆ ਹੈ ਕਿ ਜਦੋਂ ਸਿਆਸੀ ਪਾਰਟੀਆਂ ਆਪਣੇ ਸਾਸ਼ਨ ਵਿਚ ਅਸਫਲ ਹੋ ਜਾਂਦੀਆਂ ਹਨ ਅਤੇ ਲੋਕਾਂ ਦੇ ਮਨਾਂ ਵਿਚ ਸਰਕਾਰ ਪ੍ਰਤੀ ਗੁੱਸਾ ਹੁੰਦਾ ਹੈ ਤਾਂ ਸਰਕਾਰਾਂ ਅਕਸਰ ਧਾਰਮਿਕ ਕੱਟੜਤਾ ਦਾ ਦਾਅ ਖੇਡਦੀਆਂ ਹਨ ਅਤੇ ਧਾਰਮਿਕ ਕੱਟੜਤਾ ਦਾ ਪੱਤਾ ਅਜਿਹਾ ਹੈ ਜੋ ਕਦੇ ਵੀ ਅਸਫਲ ਨਹੀਂ ਰਿਹਾ। ਧਰਮ ਦੇ ਨਾਮ ਹੇਠ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਨ੍ਹੰ ਤੋਂ ਕੁਝ ਵੀ ਕਰਪਵਾਇਆ ਜਾ ਸਕਦਾ ਹੈ। ਅਸੀਂ ਲੋਕ ਸਰਕਾਰਾਂ ਦੇ ਬੁਣ ਮੱਕੜਜਾਲ ਵਿਚ ਫਸ ਜਾਂਦੇ ਗਾਂ ਅਤੇ ਅਸਲ ਮੁੱਦਿਆਂ ਨੂੰ ਵਿਸਾਰ ਕੇ ਧਾਰਮਿਕ ਵਿਵਾਦ ਵਿਚ ਉਲਝ ਕੇ ਰਹਿ ਲਜਾਂਦੇ ਹਾਂ। ਸਦੀਆਂ ਤੋਂ ਹੁਣ ਤੱਕ ਇਸ ਦੀਆਂ ਅਨੇਕਾਂ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ। ਪੰਜਾਬ ਵਿਚ 1980 ਦਾ ਦਹਾਕਾ ਕਾਲਾ ਦੌਰ ਰਿਹਾ ਹੈ। ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਸਿੱਖ ਕੌਮ ਖਾਲਿਸਤਾਨ ਚਾਹੁੰਦੀ ਹੈ। ਉਸ ਸਮੇਂ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ,  ਆਪਸੀ ਹਿੰਸਕ ਗਤੀਵਿਧੀਆਂ ਵਿਚ ਮਾਰੇ ਗਏ। ਜਿਹੜੇ ਬਚ ਗਏ ਉਹ ਵਿਦੇਸ਼ਾਂ ਵਿੱਚ ਜਾ ਬੈਠੇ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕਿਤੇ ਵੀ ਕੋਈ ਹਿੰਸਕ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਖਾਲਿਸਤਾਨ ਦੇ ਨਾਮ ਨਾਲ ਜੋੜ ਦਿਤਾ ਜਾਂਦਾ ਹੈ। ਪਹਿਲਾਂ ਇਹ ਗੱਲਾਂ ਪੰਜਾਬ ਤੱਕ ਹੀ ਸੀਮਤ ਸਨ, ਪਰ ਹੁਣ ਧਾਰਮਿਕ ਕੱਟੜਤਾ ਦੇ ਨਾਂ ’ਤੇ ਖਾਲਿਸਤਾਨ ਸਮਰਥਕ ਵਲੋਂ ਮੰਦਿਰਾਂ ਦੀ ਤੋੜ ਫੋੜ ਅਤੇ ਬੇਅਦਬੀ ਦੀਆਂ ਘਟਨਾਵਾਂ ਵਿਦੇਸ਼ੀ ਧਰਤੀ ਤੇ ਲਗਾਤਾਰ ਵਧ ਰਹੀਆਂ ਹਨ। ਵੀ ਫੈਲ ਰਹੇ ਹਨ। ਹਾਲ ਹੀ ਵਿਚ ਆਸਟ੍ਰੇਲੀਆ ’ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਲਈ ਖਾਲਿਸਤਾਨੀ ਸਮਰਥਕਾਂ ਦੇ ਨਾਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਵੀ ਜਨਵਰੀ ਦੇ ਮਹੀਨੇ ’ਚ ਉੱਥੇ ਦੇ ਮੰਦਰਾਂ ’ਚ ਤਿੰਨ ਹਿੰਸਕ ਗਤੀਵਿਧੀਆਂ ਹੋ ਚੁੱਕੀਆਂ ਹਨ। ਜਿੰਨਾਂ ਨੂੰ ਖਾਲਿਸਤਾਨਮ ਸਮਰਥਕਾਂ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਅਮਰੀਕਾ ਅਤੇ ਕੈਨੇਡਾ ਵਿੱਚ ਅਜਿਹੀਆਂ ਧਾਰਮਿਕ ਕੱਟੜਤਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਨ ਸਮੇਂ ਉਥੇ 4 ਦਰਵਾਜ਼ੇ ਰੱਖੇ ਸਨ। ਜਿਸ ਵਿੱਚ ਸਾਰੇ ਧਰਮਾਂ ਨੂੰ ਬਰਾਬਰਤਾ ਦਾ ਸਥਾਨ ਦਿਤਾ ਅਤੇ ਚਹੁ ਵਰੁਣਾ ਲਈ ਹਮੇਸ਼ਾ ਦਰਵਾਜੇ ਖੁੱਲ੍ਹੇ ਰੱਖਣ ਦੀ ਗੱਲ ਆਖੀ। ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਪਾਸੋਂ ਨੀਂਹ ਰਖਵਾਈ। ਇਸੇ ਲਈ ਜੇਕਰ ਅੱਜ ਧਾਰਮਿਕ ਕੱਟੜਤਾ ਦੇ ਨਾਮ ’ਤੇ ਧਾਰਮਿਕ ਅਸਥਾਨਾਂ ਤੇ ਹਮਲੇ ਹੋ ਰਹੇ ਹਨ, ਭਾਵੇਂ ਉਹ ਕੋਈ ਵੀ ਕਰ ਰਿਹਾ ਹੈ ਉਸਦੀ ਸਮੂਹਿਕ ਤੌਰ ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਸਾਡੇ ਗੁਰੂ ਸਹਿਬਾਨ ਨੇ ਸਭ ਧਰਮਾਂ ਨੂੰ ਬਰਾਬਰ ਸਤਿਕਾਰ ਦਿਤਾ ਹੈ ਅਤੇ ਗੁਰਬਾਣੀ ਵਿਚ ਵੀ ਸਭ ਧਰਮਾਂ ਦੇ ਮਹਾਂਪੁਰਸ਼ਾਂ ਨੂੰ ਬਰਾਬਰ ਦਾ ਸਤਿਕਾਰ ਦਿਤਾ ਗਿਆ ਹੈ। ਇਸ ਲਈ ਸਿੱਖ ਧਰਮ ਕਿਸੇ ਵੀ ਧਾਰਮਿਕ ਕੱ੍ਯੜਵਾਦ ਨੂੰ ਕਬੂਲ ਨਹੀਂ ਕਰਦਾ ਅਤੇ ਨਾ ਹੀ ਆਪਣੇ ਧਰਮ ਵਿਚ ਕਿਸੇ ਦੀ ਦਖਲਅੰਦਾਜੀ ਨੂੰ ਸਹਾਰਦਾ ਹੈ। ਸਿੱਖ ਜੋ ਕਿ ਪੰਜਾਬ ਦੀ ਧਰਤੀ ਤੋਂ ਉੱਠ ਕੇ ਅੱਜ ਸਮੁੱਚੀ ਦੁਨੀਆਂ ਵਿਚ ਸਿੱਖੀ ਦਾ ਝੰਡਾ ਬੁਲੰਦ ਕਰੀ ਬੈਠੇ ਹਨ। ਅਜਿਹੀਆਂ ਘਟਨਾਵਾਂ ਵਿਦੇਸ਼ਾਂ ਵਿਚ ਰਹਿ ਕੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਨਾਮ ਕਮਾਉਣ ਵਾਲੇ ਸਿੱਖਾਂ ਲਈ ਭਾਰੀ ਮੁਸੀਬਤਾਂ ਦਾ ਕੰਮ ਕਰਨਗੀਆਂ। ਵਿਦੇਸ਼ਾਂ ਵਿੱਚ ਬੈਠੇ ਸਾਡੇ ਲੋਕ ਜੋ ਉੱਥੇ ਆਪਣੇ ਰੈਣ ਬਸੇਰੇ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਉਨ੍ਹਾਂ ਲਈ ਅਜਿਹੀਆਂ ਘਟਨਾਵਾਂ ਔਖੇ ਹਾਲਾਤ ਪੈਦਾ ਕਰ ਸਕਦੀਆਂ ਹਨ। ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਵਿਦੇਸ਼ਾਂ ਵਿੱਚ ਬੈਠ ਕੇ ਵੀ ਧਾਰਮਿਕ ਕੱਟੜਤਾ ਦੇ ਨਾਂ ’ਤੇ ਹਿੰਸਾ ਕਰਦੇ ਹਨ। ਉਹ ਖੁਦ ਇਸ ਤੋਂ ਕੁਝ ਹਾਸਲ ਨਹੀਂ ਕਰ ਸਕਦੇ, ਪਰ ਬਾਕੀ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੇ ਹਨ। ਉਥੋਂ ਦੇ ਮੂਲ ਵਸਨੀਕ, ਸਰਕਾਰਾਂ ਅਜਿਹੀਆਂ ਧਕਮ ਦੇ ਨਾਮ ਤੇ ਹਿੰਸਕ ਗਤੀਵਿਧੀਆਂ ਨੂੰ ਪਸੰਦ ਨਹੀਂ ਕਰਦੇ। ਇਸ ਲਈ ਜਿਹੜੇ ਅਜਿਹੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਧਾਰਮਿਕ ਸਥਾਨਾਂ ਦੀ ਭੰਨਤੋੜ ਕਰਦੇ ਹਨ ਉਨ੍ਹਾਂ ਲੋਕਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੀਦਾ। ਉਹ ਲੋਕ ਸਿਰਫ ਆਪਣੀਆਂ ਰੋਟੀਆਂ ਸੇਕਣ ਤੱਕ ਹੀ ਸੀਮਤਿ ਹੁੰਦਾ ਹਨ। ਉਨ੍ਹਾਂ ਨੂੰ ਬਾਕੀ ਆਮ ਲੋਕਾਂ ਦੇ ਭਵਿੱਖ ਨਾਲ ਕੋਈ ਸਾਰੋਕਾਰ ਨਹੀਂ ਹੁੰਦਾ। ਇਸ ਲਈ ਅਜਿਹੀਆਂ ਹਿੰਸਕ ਧਾਰਮਿਕ ਧਟਨਾਵਾਂ ਜੋ ਸਭ ਲਈ ਭਾਰੀ ਨਮੋਸ਼ੀ ਦਾ ਕਾਰਨ ਬਨਣ ਉਨ੍ਹਾਂ ਰੋਕਣਾ ਚਾਹੀਦਾ ਹੈ ਤਾਂ ਜੋ ਜੋ ਉਥੇ ਬੈਠੇ ਆਪਣੇ ਭਾਈਚਾਰੇ ਦੇ ਲੋਕ ਸੁਰੱਖਿਅਤ ਰਹਿ ਸਕਣ।

ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here