ਲੁਧਿਆਣਾ,29 ਮਾਰਚ (ਬੌਬੀ ਸਹਿਜ਼ਲ, ਧਰਮਿੰਦਰ ) – ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਮੁਹਿੰਮ ਦੌਰਾਨ ਲੁਧਿਆਣਾ ਪੁਲਿਸ ਨੇ ਰਾਹਗੀਰਾਂ ਨਾਲ ਲੁੱਟਾ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਅੱਜ ਇੱਕ ਔਰਤ ਸਮੇਤ 05 ਅਰੋਪੀਆਂ ਨੂੰ ਕਾਬੂ ਕਰਕੇ ਗਿਰਫ਼ਤਾਰ ਕੀਤਾ ਗਿਆ। ਜਿਹਨਾਂ ਕੋਲੋਂ 35 ਮੋਬਾਈਲ ਫੋਨ, ਇੱਕ ਮੋਟਰਸਾਇਕਲ, ਇੱਕ ਸਕੂਟਰੀ, ਇੱਕ ਛੋਟਾ ਚਾਕੂ, ਚਾਰ ਲੋਹੇ ਦੇ ਦਾਤ ਬਰਾਮਦ ਕਰਕੇ ਅਰੋਪੀਆਂ ਖਿਲਾਫ਼ ਐਫ਼ ਆਈ ਆਰ ਦਰਜ ਕੀਤੀ ਗਈ ਹੈ।
