ਲੁਧਿਆਣਾ, 29 ਮਾਰਚ (ਬੌਬੀ ਸਹਿਜ਼ਲ) ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਨਸ਼ੇ ਦੇ ਇੱਕ ਸਮਗਲਰ ਨੂੰ ਨਜਾਇਜ਼ ਅਸਲਾ ਸਮੇਤ ਗਿਰਫਤਾਰ ਕੀਤਾ ਗਿਆ। ਜਿਸ ਕੋਲੋਂ ਕਾਰ, 260 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ 32 ਬੋਰ ਅਤੇ 02 ਜ਼ਿੰਦਾ ਰੌਂਦ ਆਦਿ ਬਰਾਮਦ ਕਰਕੇ ਪਰਚਾ ਦਰਜ਼ ਕੀਤਾ ਗਿਆ ਹੈ।
