ਜਗਰਾਓਂ, 29 ਮਾਰਚ ( ਵਿਕਾਸ ਮਠਾੜੂ) -ਪੰਜਾਬ ਵਿੱਚ ਇੱਕ ਹੋਰ ਨਵੀਂ ਰਾਜਨੀਤਕ ਪਾਰਟੀ ਟਰੈਂਗਲ ਪਾਰਟੀ ਆਫ ਪੰਜਾਬ ਦਾ ਆਗਾਜ ਕੀਤਾ ਗਿਆ। ਪਾਰਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਸਿੱਧੂ ਅਤੇ ਵਾਇਸ ਪ੍ਰਧਾਨ ਕਮਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਟਰੈਂਗਲ ਪਾਰਟੀ ਆਫ ਪੰਜਾਬ (ਕਿਸਾਨ ਮਜਦੂਰ ਅਤੇ ਛੋਟੇ ਦੁਕਾਨਦਾਰ )
ਇਸ ਪਾਰਟੀ ਦਾ ਅਜੰਡਾ ਹੈ।
ਪਾਰਟੀ ਪੰਜਾਬ ਲਈ ਹੇਠ ਲਿਖਿਆ ਪਰੋਗਰਾਮ ਲੈ ਕੇ ਆਏਗੀ–
- ਬਰਾਬਰਤਾ ਲੈ ਕੇ ਆਉਣੀ ਅਮੀਰ ਗਰੀਬ ਦਾ ਪਾੜਾ ਖਤਮ ਕਰਨਾ।
- ਪੰਜਾਬ ਨੂੰ ਟੈਕਸ ਮੁਕਤ ਕਰਨਾ
- 18 ਸਾਲ ਤਕ ਪੜਾਈ ਫ੍ਰੀ।
- ਹੈਲਥ ਫ੍ਰੀ।
- ਅਮੀਰ ਗਰੀਬ ਨੂੰ ਘਰ ਬਣਾ ਕੇ ਦੇਣਾ ।
- 15-20 ਹਜਾਰ/ਮਹੀਨਾ ਨੌਕਰੀ ਦੇਣਾ, 21-65 ਸਾਲ ਦੀ ਉਮਰ ਦੇ ਹਰ ਇਕ ਲੜਕਾ, ਲੜਕੀ ਅਤੇ ਮਰਦ ਔਰਤ ਨੂੰ ।
- ਪੰਜਾਬ ਦਾ ਮੁੱਖ ਮੰਤਰੀ ਮਜਦੂਰ ਹੋਵੇ।
- ਖੇੇਤੀਬਾੜੀ ਮੰਤਰੀ ਕਿਸਾਨ,
- ਵਿੱਤ ਮੰਤਰੀ ਛੋਟਾ ਦੁਕਾਨਦਾਰ ।
- ਖੇਤੀਬਾੜੀ ਸੈਕਟਰ ਨੂੰ ਮਨੇਜਮੈਟ ਵਿਚ ਲੈ ਕੇ ਆਉਣਾ ।
- ਕਿਸਾਨ ਆਪਣੀ ਫਸਲ ਦਾ ਮੁੱਲ ਆਪ ਤਹਿ ਕਰਨਗੇ।
- 2100 ਗਰੋਸਰੀ ਸਟੋਰ ਖੁਲੇ ਜਾਣਗੇ
ਪਾਰਟੀ ਦਾ ਮੈਂਬਰ ਬਨਣ ਅਤੇ ਆਪਣੇ ਸੁਝਾਵ ਦੇਣ ਲਈ ਸੰਪਰਕ ਕਰੋ।
ਦਫਤਰ :- ਕਾਉਂਕੇ ਰੋਡ,ਨਾਨਕਸਰ ਕਲੇਰਾਂ ਜਗਰਾਉਂ (ਲੁਧਿਆਣਾ)

