ਮਲੇਰਕਟਲਾ,(ਰਿਤੇਸ਼ ਭਟ-ਬੋਬੀ ਸਹਿਜਲ):ਸਥਾਨਕ ਸਰਕਾਰੀ ਕਾਲਜ ਵਿਖੇ ਯੁਵਕ ਸੇਵਾਵਾਂ ਵਿਭਾਗ ਮਲੇਰਕੋਟਲਾ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰ ਦੀ ਕੁਇਜ਼ ਪ੍ਰਤੀਯੋਗਤਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਧਾਲੀਵਾਲ ਦੀ ਸਰਪ੍ਰਸਤੀ ਹੇਠ ਕਰਵਾਈ ਗਈ।ਇਸ ਦੇ ਮੁੱਖ ਵਿਸ਼ੇ ਏਡਜ਼,ਖੂਨਦਾਨ,ਸਿਹਤ ਅਤੇ ਨਸ਼ਾ ਮੁਕਤੀ ਸੀ।ਇਸ ਪ੍ਰਤੀਯੋਗਤਾ ਵਿੱਚ 12 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ।ਆਪਣੇ ਸੰਦੇਸ਼ ਵਿੱਚ ਕਾਰਜਕਾਰੀ ਪ੍ਰਿੰਸੀਪਲ ਅਤੇ ਰੈੱਡ ਰਿਬਨ ਨੋਡਲ ਅਫਸਰ ਪ੍ਰੋ ਅਰਵਿੰਦ ਸੋਹੀ ਮੰਡ ਨੇ ਇਨ੍ਹਾਂ ਪਤਿਯੋਗਤਵਾਂ ਦਾ ਜ਼ਿੰਦਗੀ ਵਿਚ ਮਹੱਤਵ ਬਾਰੇ ਵਿਚਾਰ ਪੇਸ਼ ਕੀਤੇ।ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇ ਇਨ੍ਹਾਂ ਪ੍ਰੋਗਰਾਮਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।ਸੰਜੀਵ ਸਿੰਗਲਾ ਨੇ ਸਟੇਜ ਸੰਭਾਲੀ ਅਤੇ ਪ੍ਰੋ.ਕਮਲ ਕਿਸ਼ੇਰ ਨੇ ਕੁਇਜ਼ ਕਰਵਾਈ।ਇਸ ਮੁਕਾਬਲੇ ਵਿੱਚ ਮਾਡਰਨ ਬੀ.ਐਡ ਕਾਲਜ ਰਾਣਵਾਂ,ਇਸਲਾਮਿਆ ਗਰਲਜ਼ ਕਾਲਜ ਮਲੇਰਕੋਟਲਾ ਅਤੇ ਜੀ .ਟੀ. ਬੀ .ਬੀ. ਐਡ ਕਾਲਜ ਸਹਿਕੇ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।ਜੇਤੂਆਂ ਨੂੰ ਕਰਮਵਾਰ ₹4000/-, ₹3000/- ਅਤੇ ₹2000/- ਦੇ ਨਕਦ ਇਨਾਮ ਤਕਸੀਮ ਕੀਤੇ ਗਏ। ਪ੍ਰੋ ਸੁਖਵੀਰ ਸਿੰਘ,ਪ੍ਰੋ ਕੁਲਦੀਪ ਸਿੰਘ, ਪ੍ਰੋ ਮਨਪ੍ਰੀਤ ਸਿੰਘ, ਪ੍ਰੋ ਨੇਹਾ ਵੋਹਰਾ ਅਤੇ ਪ੍ਰੋ ਸੁਖਦੀਪ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ।