ਜਗਰਾਉਂ,(ਲਿਕੇਸ਼ ਸ਼ਰਮਾ- ਵਿਕਾਸ ਮਠਾੜੂ): ਪੰਜਾਬ ਸਕੂਲ ਖੇਡਾਂ ਦੇ ਅੰਤਰਗਤ ਜ਼ਿਲਾ ਸਕੂਲ ਖੇਡਾਂ ਵਿੱਚ ਡੀ.ਏ.ਵੀ ਸਕੂਲ ਦੀਆਂ ਖਿਡਾਰਨਾਂ ਨੇ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਹੋ ਰਹੀਆਂ ਮਿਤੀ 23.09.2022 ਤੋਂ 26.09.2022 ਅਰਚਰੀ ਦੀਆਂ ਖੇਡਾਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ।ਅੰਡਰ-14 ਅਨੁਸ਼ਕਾ ਸ਼ਰਮਾ ਨੇ ਇੰਡੀਅਨ ਰਾਊਂਡ ਅਰਚਰੀ 30 ਮੀਟਰ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ 20 ਮੀਟਰ ਵਾਲੇ ਰਾਊਂਡ ਵਿੱਚ ਵੀ ਗੋਲਡ ਮੈਡਲ ਪ੍ਰਾਪਤ ਕਰਕੇ ਓਵਰ ਆਲ ਗੋਲਡ ਮੈਡਲ ਤੇ ਆਪਣਾ ਕਬਜ਼ਾ ਜਮਾਉਂਦੇ ਹੋਏ ਕੁੱਲ 3 ਗੋਲਡ ਮੈਡਲ ਪ੍ਰਾਪਤ ਕੀਤੇ।ਅੰਡਰ-17 ਕੁੜੀਆਂ ਵਿਚ ਨੂਰ ਸ਼ਰਮਾ ਨੇ ਅਰਚਰੀ ਕਪਾਉਂਡ ਰਾਊਂਡ 50 ਮੀਟਰ ਵਿੱਚ ਛੇ ਰਾਊਂਡ ਖੇਡਦੇ ਹੋਏ ਸਭ ਤੋਂ ਵੱਧ ਅੰਕ ਲੈ ਕੇ ਗੋਲਡ ਮੈਡਲ ਪ੍ਰਾਪਤ ਕੀਤੇ ਅਤੇ ਅੰਡਰ-17 ਗਰੁੱਪ ਵਿਚ ਰੀਆ ਅਰਚਰੀ ਰੀਕਰਵ ਰਾਊਂਡ ਵਿੱਚ 60 ਮੀਟਰ ਦੂਰੀ ਤੇ ਤੀਰ ਦਾ ਨਿਸ਼ਾਨਾਂ ਲਗਾਉਂਦੇ ਹੋਏ 6 ਰਾਊਂਡਾਂ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਤੇ ਓਵਰਆਲ ਗੋਲਡ ਮੈਡਲ ਤੇ ਵੀ ਆਪਣਾ ਕਬਜ਼ਾ ਕੀਤਾ। ਸਕੂਲ ਪਹੁੰਚਣ ਤੇ ਤਿੰਨਾਂ ਖਿਡਾਰਨਾਂ ਦਾ ਪ੍ਰਿੰਸੀਪਲ ਬ੍ਰਿਜ ਮੋਹਨ ਵੱਲੋ ਭਰਵਾਂ ਸੁਆਗਤ ਕੀਤਾ ਗਿਆ।ਪ੍ਰਿੰਸੀਪਲ ਬ੍ਰਿਜ ਮੋਹਨ ਨੇ ਦੱਸਿਆ ਕਿ ਇਹ ਤਿੰਨੋਂ ਖਿਡਾਰਨਾਂ ਅੱਗੇ ਸਟੇਟ ਪੱਧਰ ਦੇ ਟੂਰਨਾਮੈਂਟ ਵਿੱਚ ਵੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨਗੇ ਤੇ ਹੋਰ ਵੀ ਜਿੱਤਾਂ ਆਪਣੇ ਨਾਮ ਦਰਜ਼ ਕਰਨਗੇ।ਇਸ ਮੌਕੇ ਪ੍ਰਿੰਸੀਪਲ ਬਿ੍ਜ ਮੋਹਨ ਨੇ ਡੀ.ਪੀ.ਈ. ਹਰਦੀਪ ਸਿੰਘ ਬਿੰਜਲ,ਡੀ.ਪੀ.ਈ. ਸੁਰਿੰਦਰ ਪਾਲ ਵਿੱਜ,ਡੀ.ਪੀ.ਈ ਮੈਡਮ ਅਮਨਦੀਪ ਕੌਰ ਨੂੰ ਤੇ ਆਰਚਰੀ ਕੋਚ ਗਗਨਦੀਪ ਸਿੰਘ ਜੀ ਨੂੰ ਵੀ ਵਧਾਈ ਦਿੱਤੀ।ਇਸ ਖ਼ੁਸ਼ੀ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ਤੇ ਸਭ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ।