ਜਗਰਾਓਂ, 16 ਅਗਸਤ ( ਰੋਹਿਤ ਗੋਇਲ)-ਨਗਰ ਕੌਂਸਲ ਜਗਰਾਉਂ ਵਲੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਡਾਕਟਰ ਰੁਪਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਜ਼ਾਦੀ ਦੀ15 ਅਗਸਤ ਸੁਤੰਤਰਤਾ ਦਿਵਸ 76ਵੀਂ ਵਰ੍ਹੇ ਗੰਢ ਨੂੰ ਸਮਰਪਿਤ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਸੁਖਦੇਵ ਸਿੰਘ ਰੰਧਾਵਾ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਗੁਰਦੀਪ ਸਿੰਘ, ਅਤੇ (ਸੀ ਐਫ) ਰਮਿੰਦਰ ਕੌਰ ਦੀ ਦੇਖ ਰੇਖ ਵਿੱਚ ਦਫਤਰ ਨਗਰ ਕੌਂਸਲ ਜਗਰਾਉਂ ਵਿਖੇ ਮਿਸ਼ਨ “ਮੇਰੀ ਮਿੱਟੀ ਮੇਰਾ ਦੇਸ਼ “ਤਹਿਤ ਸਵੱਛ ਭਾਰਤ ਮੁਹਿੰਮ ਦੀ ਟੀਮ ਵੱਲੋਂ ਲੋਕਾਂ ਨੂੰ ਸਮਝਾਇਆ ਗਿਆ ਕਿ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ ਜੈਵਿਕ ਖਾਦ ਦੀ ਸਟਾਲ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ 10 ਕਿਲੋ ਦੇ ਕਰੀਬ ਖਾਦ ਅਤੇ 100 ਦੇ ਕਰੀਬ ਬੂਟੇ ਵੰਡੇ ਗਏ।ਇਸ ਮੌਕੇ ਤੇ ਦੇਸ਼ ਲਈ ਸ਼ਹੀਦ ਹੋਏ ਅਮਰ ਸ਼ਹੀਦ ਲਾਲਾ ਲਾਜਪੱਤ ਰਾਏ, ਮਨਪ੍ਰੀਤ ਸਿੰਘ ਗੋਲਡੀ, ਪਰਵਿੰਦਰ ਸਿੰਘ ਸੋਨੀ, ਕ੍ਰਿਸ਼ਨ ਲਾਲ ਦੇ ਪਰਿਵਾਰਾਂ ਨੂੰ ਨਗਰ ਕੌਂਸਲ ਜਗਰਾਉਂ ਵਿਖੇ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹੀਦਾਂ ਦੀ ਯਾਦ ਵਿੱਚ ਨਗਰ ਕੌਂਸਲ ਜਗਰਾਉਂ ਵਿਖੇ ਨੀਂਹ ਪੱਥਰ ਰੱਖਿਆ ਅਤੇ ਕਲਸ਼ ਰੈਲੀ ਕੱਢੀ ਗਈ ।ਇਸ ਮੌਕੇ ਤੇ ਕੌਂਸਲਰ ਰਵਿੰਦਰਪਾਲ ਸਿੰਘ, ਹਿਮਾਂਸ਼ੂ ਮਲਿਕ, ਅਮਨ ਕਪੂਰ, ਜਰਨੈਲ ਸਿੰਘ ਲੋਹਟ, ਹਰਦੀਪ ਜੱਸੀ, ਵਿਕਰਮ ਜੱਸੀ, ਅਕੰਸ਼ ਧੀਰ, ਪ੍ਰੇਮ ਲੋਹਟ, ਨਿਤਨ ਕੱਕੜ, ਰਜਿੰਦਰ ਸਿੰਘ ਢਿਲੋ ਜੇ ਈ, ਮੈਡਮ ਸ਼ਿਖਾ ਬਿੰਲਡਿੰਗ ਇੰਸਪੈਕਟਰ ਸਤਿੰਦਰਪਾਲ ਸਿੰਘ ਫਾਇਰ ਅਫਸਰ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਮੈਡਮ ਨਵਜੀਤ ਕੌਰ ਕਲਰਕ ਹਰੀਸ਼ ਕੁਮਾਰ ਕਲਰਕ,ਤਾਰਕ ਕਲਰਕ, ਹਰਦੀਪ ਸਿੰਘ ਢੋਲਣ,ਮੇਜਰ ਕੁਮਾਰ ਹਾਜਰ ਸਨ।ਜਗਮੋਹਨ ਸਿੰਘ ਕਲਰਕ,ਵਿਸ਼ਾਲ ਟੰਡਨ,ਮੁਕੇਸ਼ ਕੁਮਾਰ, ਜਗਮੋਹਨ ਸਿੰਘ ਕਲਰਕ, ਗੁਰਪ੍ਰੀਤ ਸਿੰਘ,ਗਗਨਦੀਪ ਖੁੱਲਰ ਕਲਰਕ, ਪ੍ਰਵਾਨ ਸਿੰਘ, ਮੋਟੀਵੇਟਰ ਗੁਰਦੀਪ ਸਿੰਘ, ਮਨੀ, ਸਰਬਜੀਤ ਕੌਰ, ਨਵਜੋਤ ਕੌਰ ਅਤੇ ਸੁਖਵਿੰਦਰ ਸਿੰਘ ਹਾਜਰ ਸਨ।