Home Education 66ਵੀਂਆ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਵਿਚ ਪੋਜੀਸ਼ਨ ਹਾਸਿਲ ਕਰਨ ਵਾਲੇ...

66ਵੀਂਆ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਵਿਚ ਪੋਜੀਸ਼ਨ ਹਾਸਿਲ ਕਰਨ ਵਾਲੇ ਖਿਲਾੜੀ ਦਾ ਸਨਮਾਨ

85
0

ਜਗਰਾਉਂ, 26 ਨਵੰਬਰ ( ਬਲਦੇਵ ਸਿੰਘ( )-66ਵੀਂਆ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਕਪੂਰਥਲਾ (ਸੁਲਤਾਨਪੁਰ ਲੋਧੀ) ਵਿਖੇ ਹੋਈਆਂ। ਜਿਲ੍ਹਾ ਲੁਧਿਆਣਾ ਕਬੱਡੀ ਸਰਕਲ ਅੰਡਰ 19(ਲੜਕੇ) ਸਕੂਲ ਖੇਡਾਂ ਦੀ ਟੀਮ ਵਿੱਚ ਸੁਨੀਲ ਝੱਮਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ, ਗਗਨਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਉਂਕੇ ਕਲਾਂ, ਗੁਰਨੂਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਸਾਲ, ਵਿਦਿਆਰਥੀ ਕਰਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਸਪਾਲ ਬਾਂਗਰ, ਜਾਕੁਰ ਹੁਸੈਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਬਾ, ਮਿੰਟੂ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲ, ਜਸਵਿੰਦਰ ਸਿੰਘ ਅਤੇ ਸੁਖਦੀਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ, ਜਸਕਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਮ ਕਲਾਂ, ਅਰਸ਼ਦੀਪ ਸਿੰਘ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਉਮੇਦਪੁਰ ਟਿੱਬਾ, ਤਪਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ, ਗੁਰਮੁੱਖ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖੁਰਦ ਆਦਿ ਸਕੂਲਾਂ ਦੇ ਹੋਣਹਾਰ ਖਿਡਾਰੀਆਂ ਨੇ ਨਵਾਂਸ਼ਹਿਰ, ਤਰਨਤਾਰਨ, ਪਟਿਆਲਾ  ਅਤੇ ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਜਿੱਤ ਦਾ ਸਿਹਰਾ ਟੀਮ ਇੰਚਾਰਜ ਡੀ,ਪੀ,ਈ ਪਰਗਟ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਅਤੇ ਡੀ,ਪੀ,ਈ, ਗੁਰਮੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਨਾ ਦੇ ਸਿਰ ਬੱਝਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਪਹੁੰਚਣ ਤੇ ਪ੍ਰਗਟ ਸਿੰਘ ਡੀ,ਪੀ, ਈ ਅਤੇ ਹੋਣਹਾਰ ਵਿਦਿਆਰਥੀ ਸੁਨੀਲ ਝੱਮਟ ਦਾ,ਸਮੁਚੇ ਸਕੂਲ ਵੱਲੋਂ,  ਪ੍ਰਿੰਸੀਪਲ ਵਿਨੋਦ ਕੁਮਾਰ ਅਤੇ ਲੈਕ: ਕੰਵਲਜੀਤ ਸਿੰਘ ਨੇ ਸਨਮਾਨ ਕੀਤਾ।

LEAVE A REPLY

Please enter your comment!
Please enter your name here