ਜਗਰਾਉਂ, 26 ਨਵੰਬਰ ( ਰਾਜਨ ਜੈਨ, ਸਤੀਸ਼ ਕੋਹਲੀ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਡਾਇਰੈਕਟਰ ਸ਼ਸ਼ੀ ਜੈਨ ਅਤੇ ਪਿ੍ਰੰੰਸੀਪਲ ਸੁਪ੍ਰਿਆ ਖੁਰਨਾ ਦੀ ਅਗਵਾਈ ਹੇਠ ਜਮਾਤ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਵਿਚਕਾਰ ਕਹਾਣੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੇ 60 ਬੱਚਿਆਂ ਨੇ ਭਾਗ ਲਿਆ। ਸਾਰੇ ਬੱਚਿਆਂ ਨੇ ਸਿੱਖਿਆਦਾਇਕ ਕਹਾਣੀਆਂ ਸੁਣਾਈਆਂ ਅਤੇ ਕਹਾਣੀ ਅਨੁਸਾਰ ਪਹਿਰਾਵੇ ਅਤੇ ਸਮਾਨ ਦੀ ਵਰਤੋਂ ਕੀਤੀ। ਇਸ ਮੁਕਾਬਲੇ ਵਿੱਚ ਪਹਿਲੀ ਜਮਾਤ ਦੇ ਖੇਮ ਸਾਊਦ ਨੇ ਪਹਿਲਾ, ਜਮਾਤ ਦੂਜੀ ਦੇ ਪ੍ਰਭਅਸੀਸ ਸਿੰਘ ਨੇ ਦੂਜਾ ਅਤੇ ਗੁਰਨੂਰ ਕੌਰ ਅਤੇ ਜਸਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਡਾਇਰੈਕਟਰ ਸ਼ਸ਼ੀ ਜੈਨ ਨੇ ਬੱਚਿਆਂ ਨੂੰ ਕਹਾਣੀਆਂ ਦੀ ਮਹੱਤਤਾ ਦੱਸਦਿਆਂ ਭਵਿੱਖ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਪੁਜ਼ੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ।
