ਮੋਗਾ, 24 ਅਗਸਤ ( ਮੋਹਿਤ ਜੈਨ) -ਰਾਸ਼ਟਰੀ ਬਾਲ ਸਵਥ ਕਾਰਿਆਕ੍ਰਮ ਦੀ ਟੀਮ ਕੋਟ ਈਸੇ ਖਾਂ ਨੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਸ਼ੋਕ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਹੈਲਥ ਚੈਕਅੱਪ ਦੌਰਾਨ ਸਰਕਾਰੀ ਹਾਈ ਸਕੂਲ ਕੋਟ ਈਸੇ ਖਾਂ ਵਿਖੇ ਕੀਤਾ ਗਿਆ। ਇਸ ਚੈਕਅੱਪ ਦੌਰਾਨ ਪਾਇਆ ਗਿਆ ਕਿ ਬੱਚਾ ਰਾਜ ਕਰਨ ਪੁੱਤਰ ਕਾਕਾ ਉਮਰ 14 ਸਾਲ ਵਾਸੀ ਕੋਟ ਈਸੇ ਖਾਂ ਨੂੰ ਦਿਲ ਦੀ ਬਿਮਾਰੀ ਨਾਲ ਸਬੰਧਤ ਲੱਛਣ ਪਾਏ ਗਏ ਹਨ।
ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਬੱਚੇ ਦੇ ਮਾਂ ਪਿਉ ਨੂੰ ਆਰ.ਬੀ.ਐਸ.ਕੇ. ਸਕੀਮ ਦੇ ਤਹਿਤ ਮਿਲਣ ਵਾਲੇ ਮੁਫ਼ਤ ਇਲਾਜ ਬਾਰੇ ਜਾਣੂੰ ਕਰਵਾਇਆ ਗਿਆ, ਜਿਸ ਦੇ ਤਹਿਤ ਬੱਚਾ ਆਰ.ਬੀ.ਐਸ.ਕੇ. ਰੈਫਰਲ ਕਾਰਡ ਲੈ ਕੇ ਸੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਇਲਾਜ ਲਈ ਗਿਆ ਅਤੇ ਮਿਤੀ 3 ਜੂਨ, 2023 ਨੂੰ ਬੱਚੇ ਦੇ ਦਿਲ ਦਾ ਸਫ਼ਲ ਆਪ੍ਰੇਸ਼ਨ ਸੀ.ਐਮ.ਸੀ. ਲੁਧਿਆਣਾ ਵਿਖੇ ਹੋਇਆ ਜ਼ੋ ਕਿ ਬਿਲਕੁਲ ਮੁਫ਼ਤ ਵਿੱਚ ਹੋਇਆ। ਇਸ ਤੋਂ ਇਲਾਵਾ ਆਰ.ਬੀ.ਐਸ.ਕੇ. ਟੀਮ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਹੁਣ ਤੱਕ 41 ਬੱਚਿਆਂ ਦੇ ਦਿਲ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ।
ਇਸ ਮੌਕੇ ਡਾ. ਮਨਿੰਦਰ ਕੌਰ, ਡਾ. ਨਵਦੀਪ ਕੌਰ, ਡਾ. ਜਸਕਰਨ ਸਿੰਘ, ਡਾ. ਲਖਬੀਰ ਬਾਵਾ, ਏ.ਐਮ.ਓ. ਆਰ.ਬੀ.ਐਸ.ਕੇ. ਰੁਪਿੰਦਰ ਸਿੰਘ ਪੀ.ਓ., ਅਮਨਦੀਪ ਕੌਰ ਐਸ.ਐਨ. ਹਾਜ਼ਰ ਸਨ।