Home ਧਾਰਮਿਕ  ਹਜ਼ਰਾਂ ਨਮ ਅੱਖਾਂ ਨੇ ਸੇਵਾਮੁਕਤ ਰਿਜਨਲ ਡਿਪਟੀ ਮੈਨੇਜਰ ਜੋਗਿੰਦਰ ਪਾਲ ਮਹਾਜਨ ਨੂੰ ਭੇਟ...

 ਹਜ਼ਰਾਂ ਨਮ ਅੱਖਾਂ ਨੇ ਸੇਵਾਮੁਕਤ ਰਿਜਨਲ ਡਿਪਟੀ ਮੈਨੇਜਰ ਜੋਗਿੰਦਰ ਪਾਲ ਮਹਾਜਨ ਨੂੰ ਭੇਟ ਕੀਤੀ ਸ਼ਰਧਾਂਜਲੀ 

78
0

ਲੁਧਿਆਣਾ/ਜਗਰਾਓ , 24 ਅਗਸਤ (ਵਿਸ਼ਾਲ ਸਿਡਾਨਾ ) -80 ਸਾਲਾ ਜੋਗਿੰਦਰਪਾਲ ਮਹਾਜਨ ਜੋ ਕਿ ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਤੋਂ ਡਿਪਟੀ ਰੀਜਨਲ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਦਾ 9 ਦਿਨ ਪਹਿਲਾਂ 15 ਅਗਸਤ ਨੂੰ ਡੀ.ਐਮ.ਸੀ. ਵਿੱਚ ਇਲਾਜ਼ ਦੌਰਾਨ ਸਵਰਗਵਾਸ ਗਏ ਸਨ, ਦੀ ਅੰਤਿਮ ਅਰਦਾਸ ਅਤੇ ਸਰਧਾਂਜਲੀ ਸਮਾਰੋਹ ਹਸਪਤਾਲ ਦੇ ਨਾਲ ਲੱਗਦੇ ਲਾਇਨਜ਼ ਭਵਨ ਵਿਖੇ ਕਰਵਾਇਆ ਗਿਆ।ਇਸ ਮੌਕੇ ਲੁਧਿਆਣਾ ਸ਼ਹਿਰ ਦੇ ਕਈ ਸਮਾਜ ਸੇਵੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਹਾਜਨ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਕ੍ਰਿਸ਼ਨਾ ਨਗਰ ਵਿਖੇ ਮੰਦਿਰ ਦੇ ਪਦਮ ਬਲਦੇਵ ਕ੍ਰਿਸ਼ਨ ਅਤੇ ਪੰਡਿਤ ਦੇਵੇਂਦਰ ਸ਼ਰਮਾ ਵੱਲੋਂ ਸਵਰਗੀ ਮਹਾਜਨ ਦੀ ਅੰਤਿਮ ਅਰਦਾਸ ਮੌਕੇ ਪਾਠ ਪੂਜਾ ਅਤੇ ਆਰਤੀ ਦੀ ਰਸਮ ਅਦਾ ਕੀਤੀ ਗਈ।ਪੰਡਿਤ ਬਲਦੇਵ ਕ੍ਰਿਸ਼ਨ ਨੇ ਕਿਹਾ ਕਿ ਹਰ ਸਮੇਂ ਲੋੜਵੰਦਾਂ ਦੀ ਮਦਦ ਅਤੇ ਸੇਵਾ ਕਰਨ ਦੇ ਨਾਲ-ਨਾਲ ਜੋਗਿੰਦਰ ਪਾਲ ਮਹਾਜਨ ਨੇ ਆਪਣੇ ਜੀਵਨ ਵਿੱਚ ਸੱਚਾਈ ਤੇ ਪਹਿਰਾ ਦਿੱਤਾ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹੋਏ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਯੋਗਦਾਨ ਪਾਇਆ।ਇਸ ਦੌਰਾਨ ਉਹਨਾਂ ਨੇ ਆਪਣੀ ਸਾਰੀ ਉਮਰ ਕਦੇ ਵੀ ਕਿਸੇ ਨੂੰ ਆਪਣੇ ਦਰ ਤੋਂ ਮੂੰਹ ਨਹੀਂ ਮੋੜਿਆ, ਆਪਣੀਆਂ ਧੀਆਂ ਨੂੰ ਵੀ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਸਮਾਜ ਵਿੱਚ ਉੱਚ ਅਹੁਦਿਆਂ ‘ਤੇ ਬਿਠਾਇਆ।ਚੰਗੇ ਰਥੀਆਂ ਵਾਂਗ ਪਰਿਵਾਰ  ਚਲਾਇਆ।ਪੰਡਤ ਜੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਾਂ-ਬਾਪ ਹੀ ਅਸਲੀ ਰੱਬ ਹਨ। ਇਸ ਮੌਕੇ ਸਵਰਗੀ ਜੋਗਿੰਦਰ ਪਾਲ ਮਹਾਜਨ ਦੀ ਧਰਮ ਪਤਨੀ ਕੁਸਮ ਮਹਾਜਨ, ਉਨ੍ਹਾਂ ਦੀ ਬੇਟੀ ਐਸ.ਸੀ.ਡੀ ਕਾਲਜ ਵਿੱਚ ਕੈਮਿਸਟਰੀ ਦੀ ਲੈਕਚਰਾਰ ਪ੍ਰੋ: ਪੂਨਮ ਮਹਾਜਨ , ਲੈਕਚਰਾਰ ਮੋਨਿਕਾ ਮਹਾਜਨ ਬਾਟਨੀ, ਸਰਕਾਰੀ ਅਧਿਆਪਕ ਕੰਚਨ ਮਹਾਜਨ ਅਤੇ ਡੀਏਵੀ ਪਠਾਨਕੋਟ ਵਿੱਚ ਅਧਿਆਪਕ ਵਜੋਂ ਕੰਮ ਕਰ ਰਹੇ ਨੀਰਜ ਮਹਾਜਨ ਨੇ ਧੰਨਵਾਦ ਕੀਤਾ। ਮਰਹੂਮ ਜੋਗਿੰਦਰ ਪਾਲ ਮਹਾਜਨ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਹਰ ਇੱਕ ਵਿਅਕਤੀ।ਇਸ ਸਮੇਂ ਐਸ.ਸੀ.ਡੀ.ਕਾਲਜ, ਖਾਲਸਾ ਕਾਲਜ ਫਾਰ ਗਰਲਜ਼, ਜੀ.ਸੀ.ਜੀ ਕਾਲਜ ਦੇ ਸਮੂਹ ਸਟਾਫ਼ ਅਤੇ ਲੁਧਿਆਣਾ ਦੇ ਦਰਜਨਾਂ ਲੋਕਾਂ ਨੇ ਮਹਾਜਨ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਅੰਤਿਮ ਅਰਦਾਸ ਸਮੇਂ ਪਿ੍ੰਸੀਪਲ ਡਾ: ਤਨਵੀਰ ਲਿਖਾਰੀ, ਪਿ੍ੰਸੀਪਲ ਸੁਮਨ ਲਤਾ, ਪਿ੍ੰਸੀਪਲ ਦੀਪਕ ਚੋਪੜਾ, ਪ੍ਰੋ: ਸੰਜੂ ਗੁਪਤਾ, ਪ੍ਰੋ: ਹਰਪ੍ਰੀਤ ਕੌਰ ਬਾਜਵਾ, ਪ੍ਰੋ: ਭਾਗਯਵੰਤੀ, ਅਮਰਜੀਤ ਕੌਰ, ਗੁਰਸ਼ਰਨ ਸਿੰਘ, ਪ੍ਰੋ: ਅਨਾਮਿਕਾ, ਪ੍ਰੋ.ਸਾਰਿਕਾ , ਪ੍ਰੋ: ਸ਼ਸ਼ੀ ਬਾਲਾ, ਪ੍ਰੋ: ਸ਼ਿਲਪਾ, ਪ੍ਰੋ: ਮੇਘਾ, ਪ੍ਰੋ: ਕਨਿਕਾ, ਨੀਰਜ ਕੁਮਾਰ, ਪ੍ਰਵੀਨ ਸ਼ਰਮਾ, ਭੁਪਿੰਦਰ ਕੌਰ, ਹੁਸਨ ਲਾਲ ਬਸਰਾ, ਪ੍ਰੋ: ਨਿਸ਼ੀ ਅਰੋੜਾ, ਪ੍ਰੋ: ਸਜਲਾ ਕਾਲਦਾ, ਪ੍ਰੋ: ਅਰੁਣ ਕੁਮਾਰ, ਪ੍ਰੋ: ਨੀਲਮ ਬਾਲਾ , ਪ੍ਰੋ: ਡਾ: ਮੋਨਿਕਾ ਅਰੋੜਾ, ਚਰਨਜੀਤ ਸਿੰਘ, ਅਮਨਦੀਪ ਸਿੰਘ, ਇਕਬਾਲ ਨਰਸਿੰਗ ਹੋਮ ਦੇ ਡਾਕਟਰ ਅਤੇ ਸਟਾਫ਼, ਕ੍ਰਿਸ਼ਨਾ ਮੰਦਰ ਦੇ ਟਰੱਸਟੀ ਡਾ: ਪੂਨਮ ਮਿੱਤਲ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਦੂਆ ਆਦਿ ਨੇ ਮਹਾਜਨ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |

LEAVE A REPLY

Please enter your comment!
Please enter your name here