Home ਧਾਰਮਿਕ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਮੈਨੇਜਮੈਂਟ ਕਮੇਟੀ ਦੀ ਟੀਮ ਵੱਲੋਂ ਦੋ ਪਾਲਕੀਆਂ ਸੰਸਥਾਵਾਂ ਨੂੰ...

ਸ੍ਰੀ ਕ੍ਰਿਸ਼ਨਾ ਗਊਸ਼ਾਲਾ ਮੈਨੇਜਮੈਂਟ ਕਮੇਟੀ ਦੀ ਟੀਮ ਵੱਲੋਂ ਦੋ ਪਾਲਕੀਆਂ ਸੰਸਥਾਵਾਂ ਨੂੰ ਭੇਂਟ ਕੀਤੀਆਂ

133
0


ਜਗਰਾਉ (ਮੋਹਿਤ ਜੈਨ) ਸ੍ਰੀ ਕ੍ਰਿਸ਼ਨਾ ਗਊਸ਼ਾਲਾ ਮੈਨੇਜਮੈਂਟ ਕਮੇਟੀ ਦੀ ਟੀਮ ਵੱਲੋਂ ਦੋ ਪਾਲਕੀਆਂ ਸੰਸਥਾਵਾਂ ਨੂੰ ਭੇਂਟ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪੰਡਿਤ ਜੀ ਵੱਲੋਂ ਸ੍ਰੀ ਮਹਾ ਗ੍ਰੰਥ ਗਰੁੜ ਪੁਰਾਣ ਜੀ ਬਿਰਾਜਮਾਨ ਕੀਤੇ ਗਏ। ਨਵੀਨ ਗੋਇਲ, ਰਾਜਨ ਮਲਹੋਤਰਾ ਨੇ ਦੱਸਿਆ ਜਦੋਂ ਅਸੀਂ ਗੁਰਦੁਆਰਾ ਸਾਹਿਬ ਨਤਮਸਤਿਕ ਹੁੰਦੇ ਹਾਂ ਤਾਂ ਦੇਖੀ ਦਾ ਕਿ ਗੁਰੂ ਗ੍ਰੰਥ ਸਾਹਿਬ ਬੜੀ ਹੀ ਸੁੰਦਰ ਪਾਲਕੀ ਵਿੱਚ ਬਿਰਾਜਮਾਨ ਕੀਤੇ ਹੁੰਦੇ ਹਨ। ਅਸੀਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਨਤਮਸਤਕ ਹੁੰਦੇ ਹਾਂ । ਅਸੀਂ ਸੋਚਦੇ ਹਾਂ ਕਿ ਮਹਾ ਗ੍ਰੰਥ ਸ੍ਰੀ ਗਰੁੜ ਪੁਰਾਨ ਜੀ ਵੀ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਹੋਣ ਅਤੇ ਹਰ ਕੋਈ ਉਨ੍ਹਾਂ ਨੂੰ ਸ਼ਰਧਾ ਅਤੇ ਸਤਿਕਾਰ ਸਹਿਤ ਸੁੰਦਰ ਪਾਲਕੀ ਵਿੱਚ ਬਿਰਾਜਮਾਨ ਕਰਕੇ ਲੈ ਕੇ ਜਾਣ। ਇਸ ਲਈ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਵੱਲੋਂ ਇੱਕ ਪਾਲਕੀ ਸਨਮਤੀ ਮਾਤਰੀ ਸੇਵਾ ਸੰਘ ਦੇ ਹਾਲ ਵਿੱਚ ਸ਼੍ਰੀਮਤੀ ਕਾਂਤਾ ਸਿੰਗਲਾ ਨੂੰ ਸੰਸਥਾ ਵਲੋਂ ਭੇਂਟ ਕੀਤੀ, ਦੂਸਰੀ ਪਾਲਕੀ ਲੰਮਿਆਂ ਵਾਲੇ ਬਾਗ ਦੀ ਸੰਸਥਾ ਰਾਜੇਸ਼ ਲੱਪੀ ਗਗਨ ਗੋਇਲ ਨੂੰ ਭੇਂਟ ਕੀਤੀ । ਦੋਨੋ ਜਗ੍ਹਾ ਮਹਾ ਗ੍ਰੰਥ ਸ੍ਰੀ ਗਰੁੜ ਪੁਰਾਨ ਪਾਲਕੀ ਵਿੱਚ ਬਿਰਾਜਮਾਨ ਕੀਤੇ ਗਏ । ਇਸ ਮੌਕੇ ਪ੍ਰਧਾਨ ਰਾਜੇਸ਼ ਭੰਡਾਰੀ, ਮੈਨੇਜਮੈਂਟ ਕਮੇਟੀ ਦੇ ਮੈਂਬਰ ਅਜੇ ਗੋਇਲ, ਨਵੀਨ ਗੋਇਲ, ਰਾਜਨ ਮਲਹੋਤਰਾ, ਧੀਰਜ ਵਰਮਾ, ਵਿਸ਼ਾਲ ਗੋਇਲ, ਸੁਸ਼ੀਲ ਪੱਪੂ, ਮੋਨੂੰ ਗੁਪਤਾ,ਨੀਰਜ ਗੋਇਲ,ਸੰਜੀਵ ਗੁਪਤਾ (ਗੋਪੀ) ,ਬਿਪਨ ਬੰਸਲ, ਅਤੁੱਲ ਗਰਗ,ਮਨੀਸ਼ ਅਰੋੜਾ,ਬਲਵਿੰਦਰ ਬੰਸਲ ਆਦਿ ਮੈਂਬਰ ਹਾਜ਼ਰ ਹੋਏ।

LEAVE A REPLY

Please enter your comment!
Please enter your name here