ਹਠੂਰ, 5 ਸਤੰਬਰ ( ਬੌਬੀ ਸਹਿਜਲ, ਧਰਮਿੰਦਰ)-ਸਿਵਲ ਸਰਜਨ ਲੁਧਿਆਣਾ ਡਾਕਟਰ ਹਤਿੰਦਰ ਕੌਰ ਦੇ ਦਿਸ਼ਾ ਨਿਰਦੇਸ ਹੇਠ ਐਸ ਐਮ ਓ ਡਾਕਟਰ ਵਰੁਨ ਸੱਗੜ ਦੇ ਹੁਕਮਾਂ ਅਨੁਸਾਰ ਸੀ ਐੱਚ ਸੀ ਹਠੂਰ ਤੋਂ ਗੁਰਮਿੰਟ ਸਿੰਘ ਏਐਮਓ ਨੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਓ਼ ਬੀਮਾਰੀਆਂ ਤੋਂ ਛੁਟਕਾਰਾ ਪਾਓ ਪ੍ਹਦੂਸਿਤ ਹਵਾ ਨਾਲ ਦਿਲ, ਫੇਫੜਿਆਂ , ਦਿਮਾਗ ਅਤੇ ਅੱਖਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਆਪਣੇ ਆਲ਼ੇ ਦੁਆਲ਼ੇ ਵੱਧ ਤੋਂ ਵੱਧ ਨੇੜੇ ਅਤੇ ਪੌਦੇ ਲਗਾਉਣੇ ਚਾਹੀਦੇ ਹਨ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਈ ਸੁਕੇ ਪੱਤੇ ਅਤੇ ਕੂੜੇ ਨੂੰ ਨਾ ਜਲਾਓ ਖਾਣਾ ਬਣਾਉਣ ਲਈ ਧੂੰਏਦਾਰ ਬਾਲਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਲਾਸਟਿਕ ਦੇ ਪਦਾਰਥਾਂ ਦੀ ਜਗ੍ਹਾ ਵੱਧ ਤੋਂ ਵੱਧ ਰਿਸਾਕਿਲ ਹੋਣ ਵਾਲੇ ਪਦਾਰਥਾਂ ਦਾ ਇਸਤੇਮਾਲ ਸ਼ੁਰੂ ਕਰੋ ਧੂੰਦ ਵਿੱਚ ਸਵੇਰ ਅਤੇ ਸ਼ਾਮ ਦੀ ਸੈਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੰਬਾਕੂਨੋਸੀ ਤੋਂ ਦੂਰ ਰਹੋ ਪ੍ਰਦੂਸ਼ਨ ਨੂੰ ਘਟਾਉਣ ਲਈ ਜਿੰਨਾ ਹੋ ਸਕੇ ਪੈਦਲ ਚੱਲੋ ਸਾਇਕਲ ਜਾਂ ਜਨਤਕ ਟਰਾਂਸਪੋਰਟ ਦੇ ਸਾਧਨਾਂ ਦੀ ਵਰਤੋਂ ਕਰੋ। ਬਾਹਰਲੀ ਗਤੀਵਿਧੀਆਂ ਕਰਨ ਵੇਲੇ ਏ ਕਿਉਂ ਲੈਵਲ ਨੂੰ ਧਿਆਨ ਵਿੱਚ ਰੱਖੋ ਅਤੇ ਹਵਾ ਦੀ ਗੁਣਵਤਾ ਲੈਵਲ ਚੈੱਕ ਕਰਨ ਲਈ ਸਮੀਰ ਐਪ ਦੀ ਵਰਤੋਂ ਕਰੋ । ਗਰਭਵਤੀ ਔਰਤਾਂ, ਬੱਚਿਆਂ, ਬਜ਼ੁਰਗਾਂ ,ਦਿਲ ,ਫੇਫੜੇ ਅਤੇ ਸਾਹ ਦੀਆਂ ਨਾਲ ਪੀੜਤ ਵਿਅਕਤੀਆਂ ਨੂੰ ਉਪਰੋਕਤ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਜੇਕਰ ਕਿਸੇ ਵਿਅਕਤੀ ਨੂੰ ਚੱਕਰ ਆਉਣ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ । ਛਾਤੀ ਵਿੱਚ ਦਰਦ ਖੰਘ ਆਉਣਾ ਅੱਖਾਂ ਵਿੱਚ ਦਰਦ ਜਾਂ ਜਲਣ ਹੋਵੇ ਤਾਂ ਤੁਰੰਤ ਡਾਕਟਰੀ ਇਲਾਜ ਲਈ ਕਹਿਣਾ ਚਾਹੀਦਾ ਹੈ। ਇਸ ਕੈਂਪ ਵਿੱਚ ਗੁਰਮਿੰਟ ਸਿੰਘ ਜੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।