ਜਗਰਾਓਂ, 6 ਸਤੰਬਰ ( ਮੋਹਿਤ ਜੈਨ)-ਸ਼੍ਰੀ ਕ੍ਰਿਸ਼ਨ ਗਊਸ਼ਾਲਾ ਡਿਸਪੋਜਲ ਰੋਡ ਵਿੱਚ ਏ ਡੀ ਸੀ ਅਮਿਤ ਸਰੀਨ ਆਸ਼ੀਰਵਾਦ ਲੈਣ ਪਹੁੰਚੇ । ਉਨ੍ਹਾਂ ਦੇ ਪਹੁੰਚਣ ਤੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਮੈਂਬਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ। ਏ ਡੀ ਸੀ ਅਮਿਤ ਸਰੀਨ ਨੇ ਨਵੀਂ ਬਣੀ ਗਊਸ਼ਾਲਾ ਦੀ ਪਰਿਕਰਮਾ ਕੀਤੀ ਤੇ ਨਾਲ ਹੀ ਹਰਾ ਚਾਰਾ ਤੇ ਪੇੜੇ ਪਾ ਕੇ ਆਰਤੀ ਕੀਤੀ ਤੇ ਗਊ ਮਾਤਾ ਅੱਗੇ ਨਤਮਸਤਕ ਹੋ ਕੇ ਮੱਥਾ ਟੇਕਿਆ । ਕ੍ਰਿਸ਼ਨ ਗਊਸ਼ਾਲਾ ਦੇ ਸਾਰੇ ਮੈਂਬਰਾ ਨੂ ਨਵੀਂ ਬਣੀ ਗਊਸ਼ਾਲਾ ਦੀ ਵਧਾਈ ਦਿੱਤੀ। ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਕਮੇਟੀ ਵੱਲੋਂ ਏਡੀਸੀ ਅਮਿਤ ਸਰੀਨ ਨੂੰ ਸਰੋਪਾ ਭੇਟ ਕੀਤਾ। ਇਸ ਮੌਕੇ ਪ੍ਰਧਾਨ ਰਾਜੇਸ਼ ਭੰਡਾਰੀ,ਅਜੇ ਗੋਇਲ, ਨਵੀਨ ਗੋਇਲ, ਧੀਰਜ ਵਰਮਾ, ਰਾਜਨ ਮਲਹੋਤਰਾ, ਮਦਨ ਮੋਹਨ ਬੈਂਬੀ, ਜਵਾਹਰ ਲਾਲ ਬਰਮਾ, ਸੁਸ਼ੀਲ ਪੱਪੂ, ਵਿਸ਼ਾਲ ਗੋਇਲ, ਗੋਪੀ ਬਾਂਸਲ, ਵਿਜੇ ਗਰਗ, ਤੀਰਥ ਸਿੰਗਲਾ, ਵਰਿੰਦਰ ਬੰਸਲ (ਕੁਕੂ), ਅਜੇ ਗਰਗ (ਬੱਬੂ), ਪਰਸ਼ੋਤਮ ਅਗਰਵਾਲ, ਕ੍ਰਿਸ਼ਨ ਸਿੰਗਲਾ, ਐਡਵੋਕੇਟ ਨਵੀਨ ਗੋਇਲ, ਸੋਮਨਾਥ ਜੋਧਾਂ, ਸਤਪਾਲ ਸਿੰਘ ਦੇਹੜਕਾ ਆਦਿ ਹਾਜ਼ਰ ਹੋਏ