Home Education ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲ ਐਸੋਸੀਏਸ਼ਨ ਨੇ ਕਰਵਾਇਆ ਸੈਮੀਨਾਰ

ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲ ਐਸੋਸੀਏਸ਼ਨ ਨੇ ਕਰਵਾਇਆ ਸੈਮੀਨਾਰ

63
0


ਜਗਰਾਓਂ, 6 ਸਤੰਬਰ ( ਰਾਜੇਸ਼ ਜੈਨ, ਜਗਰੂਪ ਸੋਹੀ)-ਜਗਰਾਓਂ ਸਕੂਲ ਐਸੋਸੀਏਸ਼ਨ ਵੱਲੋਂ ਸਿਵਲ, ਸਿਹਤ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰੱਖਣ ਦੇ ਮੰਤਵ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਵਿਮਲ ਮੁਨਿ ਜੈਨ ਹਾਲ ਜਗਰਾਉਂ ਵਿਖੇ ਸੈਮੀਨਾਰ ਕਰਵਾਇਆ ਗਿਆ। ਸਕੂਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਵਿੱਚ ਸਕੂਲ ਐਸੋਸੀਏਸ਼ਨ ਨਾਲ ਜੁੜੇ ਹੋਏ ਸਾਰੇ ਹੀ ਸਕੂਲਾਂ ਦੇ ਪ੍ਰਿੰਸੀਪਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਏ.ਡੀ.ਸੀ. ਮੇਜਰ ਅਮਿਤ ਸਰੀਨ ਨੇ ਸ਼ਿਰਕਤ ਕੀਤੀ ਅਤੇ ਸੈਮੀਨਾਰ ਦੀ ਸ਼ੁਰੂਆਤ ਜੋਤੀ ਜਲਾ ਕੇ ਕੀਤੀ‌ ਗਈ । ਸੈਮੀਨਾਰ ਦੀ ਸ਼ੁਰੂਆਤ ਸਕੂਲ ਐਸੋਸੀਏਸ਼ਨ ਦੀ ਪ੍ਰਧਾਨ ਮੈਡਮ ਸ਼ਸ਼ੀ ਜੈਨ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਤੋਂ ਹੋਈ। ਸਿਹਤ ਵਿਭਾਗ ਤੋਂ ਮੌਜੂਦ ਉ.ਟੀ.ਟੀ ਸੈਂਟਰ ਦੇ ਪ੍ਰਬੰਧਕ ਡਾਕਟਰ ਜਸਵਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਹੋਇਆ ਦੱਸਿਆ ਗਿਆ ਕਿ ਨਸ਼ੇ ਦੀ ਲੱਤ ਇਨਸਾਨ ਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਦਿੰਦੀ ਹੈ ਅਤੇ ਇਨਸਾਨ ਨਸ਼ਾ ਛੱਡਣ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਉਸ ਦੇ ਸਰੀਰ ਵਿੱਚ ਘਰ ਕਰ ਚੁੱਕਾ ਨਸ਼ਾ ਅਤੇ ਉਸਦੀ ਇਹ ਮਾਨਸਿਕ ਬਿਮਾਰੀ ਉਸ ਨੂੰ ਨਸ਼ੇ ਤੋਂ ਦੂਰ ਹੋਣ ਹੀ ਨਹੀਂ ਦਿੰਦੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੋਲ੍ਹੇ ਗਏ ਨਸ਼ਾ ਛੁਡਾਊ ਕੇਂਦਰਾਂ ਵਿੱਚ ਆਉਣ ਵਾਲੇ ਕਿਸੇ ਵੀ ਅਜਿਹੇ ਮਾਨਸਿਕ ਤੋਰ ਤੇ ਬਿਮਾਰ ਵਿਅਕਤੀ ਦਾ ਕੋਈ ਵੀ ਖਰਚ ਨਹੀਂ ਹੁੰਦਾ ਬਲਕਿ ਇਨ੍ਹਾਂ ਸੈਂਟਰਾਂ ਵਿੱਚ ਭਰਤੀ ਹੋਣ ਵਾਲੇ ਵਿਅਕਤੀਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਵਿਦਿਆਰਥੀਆਂ ਦਾ ਮਨ ਮਜ਼ਬੂਤ ਹੈ ਤਾਂ ਉਹਨਾਂ ਦਾ ਤਨ ਵੀ ਮਜਬੂਤ ਅਤੇ ਤੰਦਰੁਸਤ ਹੈ ਨਸ਼ਿਆਂ ਤੋਂ ਦੂਰ ਰਹਿਣ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਏ.ਡੀ.ਸੀ. ਮੇਜਰ ਅਮਿਤ ਸਰੀਨ ਨੇ ਵਿਦਿਆਰਥੀਆਂ ਨੂੰ ਭਾਰਤ ਦੀਆਂ ਮਹਾਨ ਸ਼ਖ਼ਸੀਅਤਾਂ ਦੀ ਜੀਵਨੀ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਇਹਨਾਂ ਮਹਾਨ ਸ਼ਖ਼ਸੀਅਤਾਂ ਦੀ ਜੀਵਨੀ ਤੋਂ ਸਾਨੂੰ ਪ੍ਰੇਰਨਾ ਲੈਂਦਿਆ ਹੋਇਆ ਆਪਣੇ ਜੀਵਨ ਦਾ ਇਹ ਲਕਸ਼ ਤੈਅ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਕੀ ਬਣਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਹਨਾਂ ਦੇ ਜੀਵਨ ਵਿੱਚ ਵੀ ਅਜਿਹਾ ਸਮਾਂ ਆਇਆ ਹੈ ਜਦ ਉਨ੍ਹਾਂ ਦੇ ਦੋਸਤਾਂ ਨੇ ਉਹਨਾਂ ਨੂੰ ਵੀ ਨਸ਼ੇ ਵੱਲ ਲੈ ਕੇ ਜਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਪਣੇ ਟੀਚੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਇਸ ਮਾੜੀ ਸੰਗਤ ਤੋਂ ਦੂਰ ਰਹੇ ਅਤੇ ਉਨ੍ਹਾਂ ਨੇ ਆਪਣੇ ਟੀਚੇ ਤੇ ਹੀ ਆਪਣਾ ਧਿਆਨ ਕੇਂਦਰਿਤ ਕਰਦਿਆਂ ਹੋਇਆਂ ਆਪਣੇ ਅਜਿਹੇ ਮਾੜੇ ਦੋਸਤਾਂ ਦੀ ਸੰਗਤ ਨੂੰ ਛੱਡ ਦਿੱਤਾ ਪਰ ਆਪਣੇ ਟੀਚੇ ਦੇ ਪ੍ਰਤੀ ਇਮਾਨਦਾਰੀ ਬਰਕਰਾਰ ਰੱਖੀ ਅਤੇ ਉਸ ਨੂੰ ਹਾਸਲ ਵੀ ਕੀਤਾ। ਉਨ੍ਹਾਂ ਨੇ ਸੈਮੀਨਾਰ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਹਾ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਅਜਿਹੇ ਮੋੜ ਆਉਣਗੇ ਅਤੇ ਤੁਹਾਡੇ ਕੁਝ ਦੋਸਤ ਤੁਹਾਨੂੰ ਆਪਣੀ ਦੋਸਤੀ ਦਾ ਵਾਸਤਾ ਪਾ ਕੇ ਵੀ ਨਸ਼ਿਆਂ ਵਰਗੇ ਮਾੜੇ ਰਾਹ ਉੱਤੇ ਚੱਲਣ ਲਈ ਪ੍ਰੇਰਿਤ ਕਰਨਗੇ ਪਰ ਜੇਕਰ ਤੁਹਾਡਾ ਦਰਿੜ ਨਿਸ਼ਚੇ ਸੱਚਾ ਤੇ ਇਮਾਨਦਾਰ ਹੋਵੇਗਾ ਤਾਂ ਤੁਸੀਂ ਡੋਲੋਗੇ ਨਹੀਂ ਅਤੇ ਆਪਣੇ ਦੋਸਤਾਂ ਦੇ ਰਸਤੇ ਤੇ ਚੱਲਣ ਦੀ ਬਜਾਏ ਉਨ੍ਹਾਂ ਨੂੰ ਵੀ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਕਰਨ ਵਿਚ ਸਹਾਈ ਹੋਵੋਗੇ।
ਉਪ ਪ੍ਰਧਾਨ ਵਿਸ਼ਾਲ ਜੈਨ, ਡਾਇਰੈਕਟਰ, ਮਹਾਪ੍ਰਗਯ ਸਕੂਲ ਨੇ ਡੀ.ਐਸ.ਪੀ. ਸਤਵਿੰਦਰ ਸਿੰਘ ਵਿਰਕ, ਭੀਸ਼ਮ ਪਾਂਡੇ ਨਾਇਬ ਤਹਿਸੀਲਦਾਰ ਸਿਧਵਾਂ ਬੇਟ, ਐਸ.ਐਚ.ਓ. ਜਗਜੀਤ ਸਿੰਘ, ਸੁਖਦੇਵ ਸਿੰਘ ਰੰਧਾਵਾ ਈ.ਓ. ਨਗਰ ਕੌਂਸਲ ਅਤੇ ਸਭ ਨੂੰ ਜੀ ਆਇਆਂ ਕਿਹਾ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਤੇ ਸਮਾਜ ਵਿੱਚੋਂ ਨਸ਼ਾ ਖਤਮ ਕਰਨ ਲਈ ਮਿਲ ਕੇ ਹੰਭਲਾ ਮਾਰੀਏ ਤਾਂ ਕਿ ਇਸ ਅਲਾਮਤ ਤੋਂ ਉਹ ਦੂਰ ਰਹਿਣ।
ਸਕੱਤਰ ਰਾਜਪਾਲ ਕੌਰ ਨੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ, ਸਕੂਲਾਂ ਦੇ ਪਿ੍ੰਸੀਪਲ ਸਾਹਿਬਾਨਾਂ, ਅਧਿਆਪਕਾਂ, ਬੱਚਿਆਂ, ਮੌਜੂਦ ਪੱਤਰਕਾਰਾਂ ਅਤੇ ਸਾਰੀਆਂ ਹੀ ਸ਼ਖਸੀਅਤਾਂ ਦਾ ਸੈਮੀਨਾਰ ਵਿੱਚ ਭਾਗ ਲੈਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਐਕਸਕਿਯੂਟਿਵ ਮੈਂਬਰ ਪਿਆਰਾ ਸਿੰਘ, ਨਿਊ ਪੰਜਾਬ ਸਕੂਲ, ਪਿ੍ੰਸੀਪਲ ਨੀਲਮ ਸ਼ਰਮਾ ਸ਼ਿਵਾਲਿਕ ਮਾਡਲ ਸਕੂਲ, ਪਿ੍ੰਸੀਪਲ ਵਿੱਮੀ ਠਾਕੁਰ ਰੂਪ ਵਾਟਿਕਾ ਸਕੂਲ, ਪਿ੍ੰਸੀਪਲ ਜਸਵਿੰਦਰ ਪਾਲ ਕੌਰ, ਆਨੰਦ ਈਸ਼ਰ ਪਬਲਿਕ ਸਕੂਲ, ਪਿ੍ੰਸੀਪਲ ਦਵਿੰਦਰ ਠਾਕੁਰ ਮੈਪਲ ਸਕੂਲ, ਪਿ੍ੰਸੀਪਲ ਵੈਦਵਰਤ ਪਲਾਹਾ ਡੀ. ਏ .ਵੀ. ਸਕੂਲ, ਪਿ੍ੰਸੀਪਲ ਬਲਰਾਜ ਸਿੱਧੂ ਵਿੱਦਿਆ ਇੰਟਰਨੈਸ਼ਨਲ ਸਕੂਲ, ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਸਮੇਤ ਹਾਜ਼ਰ ਸਨ ਇਸ ਤੋਂ ਇਲਾਵਾ ਅਨੁਵਰਤ ਪਬਲਿਕ ਸਕੂਲ, ਜੀ.ਐਚ. ਜੀ. ਅਕੈਡਮੀ, ਇੰਡੋ ਕੈਨੇਡੀਅਨ ਸਕੂਲ, ਬੀ. ਬੀ. ਐਸ. ਬੀ .ਸਕੂਲ, ਮਹਾਪ੍ਰਗਯ ਸਕੂਲ, ਸਨਮਤੀ ਵਿਮਲ ਜੈਨ ਸੀ. ਸੈ. ਪਬਲਿਕ ਸਕੂਲ, ਸਵਾਮੀ ਰੂਪ ਚੰਦ ਜੈਨ ਸੀ .ਸੈ.ਸਕੂਲ ਤਾਰਾ ਦੇਵੀ ਜਿੰਦਲ ਸਕੂਲ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ ਹਾਜ਼ਰ ਰਹੇ।

LEAVE A REPLY

Please enter your comment!
Please enter your name here