Home ਧਾਰਮਿਕ ਪਿੰਡ ਪਮਾਲੀ ਵਿਖੇ 21ਵਾਂ ਵਿਸ਼ਾਲ ਜਗਰਾਤਾ ਧੂਮਧਾਮ ਨਾਲ ਮਨਾਇਆਸੇਖੋ ,ਬਾਂਸਲ ਤੇ ਬੋਪਾਰਾਏ...

ਪਿੰਡ ਪਮਾਲੀ ਵਿਖੇ 21ਵਾਂ ਵਿਸ਼ਾਲ ਜਗਰਾਤਾ ਧੂਮਧਾਮ ਨਾਲ ਮਨਾਇਆ
ਸੇਖੋ ,ਬਾਂਸਲ ਤੇ ਬੋਪਾਰਾਏ ਦਾ ਕੀਤਾ ਸਨਮਾਨ

49
0


ਮੁੱਲਾਂਪੁਰ ਦਾਖਾ 20 ਸਤੰਬਰ(ਸਤਵਿੰਦਰ ਸਿੰਘ ਗਿੱਲ) – ਪਿੰਡ ਪਮਾਲੀ ਵਿਖੇ ਜਗਰਾਤਾ ਕਮੇਟੀ ਵੱਲੋਂ ਗ੍ਰਾਂਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 21ਵਾਂ ਵਿਸ਼ਾਲ ਜਗਰਾਤਾ ਧੂਮ-ਧਾਮ ਕਰਵਾਇਆ ਗਿਆ। ਜਗਰਾਤੇ ਵਾਲੇ ਪੰਡਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ। ਇਸ ਸਮਾਗਮ ਵਿੱਚ ਹਾਜ਼ਰੀ ਭਰਨ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂੁ ਦੀ ਟੀਮ ਦੇ ਮੈਂਬਰ ਜਿਨ੍ਹਾਂ ਵਿੱਚ ਕਾਂਗਰਸ ਦੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ, ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਬੋਪਾਰਾਏ(ਸਾਬਕਾ ਸਰਪੰਚ), ਅੰਮਿਤ ਗੁਪਤਾ ਅਤੇ ਹਿਮਾਸੂੰ ਨਸਮਤਕ ਹੋਏ ਜਿਨ੍ਹਾ ਦਾ ਕਮੇਟੀ ਵਲੋਂ ਸਨਮਾਨ ਵੀ ਕੀਤਾ ਗਿਆ। ਇਹਨਾ ਆਗੂਆਂ ਨੇ ਕੈਪਟਨ ਸੰਧੂ ਵੱਲੋਂ ਭੇਜੇ ਗਏ 11 ਹਜਾਰ ਰੁਪਏ ਪ੍ਰਬੰਧਕਾਂ ਦੇ ਹਵਾਲੇ ਕੀਤੇ। ਕਾਂਗਰਸ ਦੇ ਬਲਾਕ ਪ੍ਰਧਾਨ ਤੇ ਸਰਪੰਚ ਸੁਖਵਿੰਦਰ ਸਿੰਘ ਪਮਾਲੀ, ਮੁੱਖ ਸੇਵਾਦਾਰ ਭਗਤ ਹਰਦਿਆਲ ਸਿੰਘ, ਮਨਜੀਤ ਸਿੰਘ ਮਨਸੂਰਾਂ ਹਰਮੇਲ ਸਿੰਘ ਪਮਾਲੀ, ਗਗਨ ਪਮਾਲੀ, ਮਿਸਤਰੀ ਗੁਰਪਾਲ ਸਿੰਘ, ਅਵਤਾਰ ਸਿੰਘ ਸੇਵਾਮੁਕਤ ਖੇਤੀਬਾੜੀ ਅਫਸਰ, ਗੁਰਮੀਤ ਸਿੰਘ, ਸੁਖਦੇਵ ਸਿੰਘ ਅੰਮਿਤ ਕੁਮਾਰ ਲੁਧਿਆਣਾ ਨੇ ਸਨਮਾਨ ਕੀਤਾ। ਇਸ ਮੌਕੇ ਨਾਮਵਰ ਗਾਇਕਾਂ ਦੀ ਭਜਨ ਮੰਡਲੀ ਵੱਲੋਂ ਮਾਤਾ ਗੁਣਗਾਨ ਕਰਕੇ ਹਾਜ਼ਰੀਨ ਸ਼ਰਧਾਲੂਆਂ ਨੂੰ ਨਿਹਾਲ ਕੀਤਾ । ਪ੍ਰਧਾਨ ਪਰੇਮ ਸਿੰਘ ਤੇ ਤੇਲੂ ਰਾਮ ਬਾਂਸਲ ਨੇ ਸ਼ਾਂਝੇ ਤੌਰ ’ਤੇ ੇ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਦੇ ਦਿਨ-ਤਿਉਹਾਰ ਰਲ ਮਿਲਕੇ ਮਨਾਉਣੇ ਚਾਹੀਦੇ ਹਨ, ਇਹ ਸਾਨੂੰ ਆਪਸੀ ਭਾਈਚਾਰਕ ਸ਼ਾਂਝ ਦਾ ਉਪਦੇਸ਼ ਦਿੰਦੇ ਹਨ। ਸਰਧਾਲੂਆਂ ਲਈ ਭੋਜਨ ਲੰਗਰ ਅਤੁੱਟ ਵਰਤਾਇਆ ਗਿਆ।

LEAVE A REPLY

Please enter your comment!
Please enter your name here