ਜਗਰਾਓ, 21 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-” ਗੁਰੂ ਨਾਨਕ ਸਹਾਰਾ ਸੋਸਾਇਟੀ ਜਗਰਾਓ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 173 ਵਾਂ ਸਵ. ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਰੋਹ ਆਰ ਕੇ ਹਾਈ ਸਕੂਲ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਕੇਵਲ ਕ੍ਰਿਸ਼ਨ ਮਲਹੋਤਰਾ (ਮਲਹੋਤਰਾ ਮੈਡੀਕੋਜ਼ ) ਸਨ। ਜਿਨਾਂ ਨੇ ਆਪਣੇ ਪਿਤਾ ਸਵ. ਮਦਨ ਲਾਲ ਮਲਹੋਤਰਾ ਅਤੇ ਮਾਤਾ ਸਵ. ਵੀਰਾਂ ਰਾਣੀ ਮਲਹੋਤਰਾ ਦੀ ਯਾਦ ਵਿੱਚ 26 ਬਜ਼ੁਰਗ ਨੂੰ 500 ਰੁਪਏ ਮਹੀਨਾ ਪ੍ਰਤੀ ਬੁਜੁਰਗ ਪੈਨਸ਼ਨ ਵੰਡੀ। ਇਸ ਮੌਕੇ ਉਹਨਾਂ ਦੇ ਦਿੱਲੀ ਤੋਂ ਭਰਾ ਸਮਾਜ ਸੇਵੀ ਹਵੀ ਮਲਹੋਤਰਾ ਨੇ ਆਰ.ਕੇ.ਸਕੂਲ ਦੇ ਅਧਿਆਪਿਕਾ ਨੂੰ ਗਿਫਟ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਬੀਜੇਪੀ ਦੇ ਸਾਬਕਾ ਜਿਲਾ ਪ੍ਰਧਾਨ ਗੌਰਵ ਖੁੱਲਰ, ਡਾਕਟਰ ਰਾਕੇਸ਼ ਭਾਰਦਵਾਜ ,ਪ੍ਰੋਫੈਸਰ ਕਰਮ ਸਿੰਘ ਸੰਧੂ, ਰਾਜ ਕੁਮਾਰ ਭੱਲਾ, ਸਬ ਇੰਸਪੈਕਟਰ ਹਰਪਾਲ ਸਿੰਘ, ਸਤਪਾਲ ਸਿੰਘ ਦੇਹੜਕਾ, ਪ੍ਰਿੰਸੀਪਲ ਸੀਮਾ ਸ਼ਰਮਾ ,ਉਮੇਸ਼ ਛਾਬੜਾ, ਨਰੇਸ਼ ਗੁਪਤਾ,ਕੇਵਲ ਮਲਹੋਤਰਾ, ਅਸ਼ਵਨੀ ਮਲਹੋਤਰਾ, ਹਰੀਸ਼ ਮਲਹੋਤਰਾ, ਅਨਿਲ ਮਲਹੋਤਰਾ ,ਚਿਰਾਗ ਸਿੰਗਲਾ, ਰਵੀ ਮਲਹੋਤਰਾ, ਮੈਡਮ ਸੰਤੋਸ਼ ਕੌਰ, ਮੈਡਮ ਮਨੀਸ਼ਾ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।